ਬਰਲਿਨ: ਜਰਮਨੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ। ਔਰਤ ਨੇ ਆਪਣੇ ਸਾਥੀ ਤੋਂ ਚੋਰੀ ਕੰਡੋਮ 'ਚ ਛੇਕ ਕਰ ਦਿੱਤਾ, ਜਿਸ ਬਾਰੇ ਉਸ ਨੂੰ ਖੁਦ ਵੀ ਪਤਾ ਨਹੀਂ ਸੀ। ਹੁਣ ਇਸ ਮਾਮਲੇ 'ਚ ਅਦਾਲਤ ਨੇ ਔਰਤ ਨੂੰ ਜਿਨਸੀ ਸ਼ੋਸ਼ਣ ਤੇ ਧੋਖਾਧੜੀ ਦਾ ਦੋਸ਼ੀ ਮੰਨਦਿਆਂ ਸਜ਼ਾ ਸੁਣਾਈ ਹੈ। ਰਿਪੋਰਟਾਂ ਮੁਤਾਬਕ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਜਿਸ 'ਚ ਕਿਸੇ ਔਰਤ ਨੂੰ ਸਜ਼ਾ ਹੋਈ ਹੈ।
ਜਾਣਕਾਰੀ ਮੁਤਾਬਕ ਜਰਮਨੀ ਦੀ ਇੱਕ ਅਦਾਲਤ ਨੇ ਔਰਤ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਹੈ। ਦੋਸ਼ੀ ਔਰਤ ਨੇ ਆਪਣੇ ਸਾਥੀ ਨੂੰ ਹਨੇਰੇ 'ਚ ਰੱਖਿਆ ਤੇ ਬਗੈਰ ਉਸ ਦੀ ਜਾਣਕਾਰੀ ਉਸ ਦੇ ਕੰਡੋਮ 'ਚ ਛੇਕ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਸਭ ਕੁਝ ਇਸ ਲਈ ਕੀਤਾ ਤਾਂ ਕਿ ਉਹ ਗਰਭਵਤੀ ਹੋ ਸਕੇ। ਅਦਾਲਤ ਨੇ ਇਸ ਨੂੰ ਅਪਰਾਧਿਕ 'ਚੋਰੀ' ਮੰਨਿਆ ਹੈ।
ਜਰਮਨੀ ਦੀ ਨਿਊਜ਼ ਵੈੱਬਸਾਈਟ DW ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਔਰਤ ਨੂੰ ਆਪਣੇ ਸਾਥੀ ਦੇ ਕੰਡੋਮ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਲਈ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਇੱਕ 39 ਸਾਲਾ ਔਰਤ ਨਾਲ ਸਬੰਧਤ ਹੈ, ਜੋ 42 ਸਾਲਾ ਵਿਅਕਤੀ ਨਾਲ ਕੈਜੁਅਲ ਰਿਲੇਸ਼ਨਸ਼ਿਪ 'ਚ ਸੀ। ਦੋਨਾਂ ਦੀ ਮੁਲਾਕਾਤ ਪਿਛਲੇ ਸਾਲ ਇੱਕ ਆਨਲਾਈਨ ਸਾਈਟ ਰਾਹੀਂ ਹੋਈ ਸੀ, ਜਿਸ ਤੋਂ ਬਾਅਦ ਦੋਨਾਂ 'ਚ ਸਰੀਰਕ ਸਬੰਧ ਸ਼ੁਰੂ ਹੋ ਗਏ।
ਫਿਰ ਔਰਤ ਨੂੰ ਆਪਣੇ ਸਾਥੀ ਨਾਲ ਪਿਆਰ ਹੋ ਗਿਆ ਅਤੇ ਉਸ ਲਈ ਆਪਣੀ ਫਿਲਿੰਗ ਬਣਾਉਣ ਲੱਗੀ ਪਰ ਉਹ ਜਾਣਦੀ ਸੀ ਕਿ ਉਸ ਦਾ ਪ੍ਰੇਮੀ ਇਸ ਗੰਭੀਰ ਰਿਸ਼ਤੇ 'ਚ ਨਹੀਂ ਰਹਿਣਾ ਚਾਹੁੰਦਾ ਸੀ। ਇਸ ਤੋਂ ਬਾਅਦ 39 ਸਾਲਾ ਔਰਤ ਨੇ ਚੋਰੀਓਂ ਕੰਡੋਮ 'ਚ ਛੇਕ ਕਰ ਦਿੱਤਾ ਤਾਂ ਜੋ ਉਹ ਗਰਭਵਤੀ ਹੋ ਜਾਵੇ। ਹਾਲਾਂਕਿ ਉਹ ਸਫਲ ਨਹੀਂ ਹੋਈ।
ਅਜਿਹਾ ਕਰਨ ਤੋਂ ਬਾਅਦ ਔਰਤ ਨੇ ਸੋਚਿਆ ਸੀ ਕਿ ਉਸ ਨੂੰ ਆਪਣੇ ਪਾਰਟਨਰ ਨਾਲ ਸੀਰੀਅਸ ਰਿਲੇਸ਼ਨਸ਼ਿੱਪ ਲਈ ਦਬਾਅ ਬਣਾਉਣਾ ਆਸਾਨ ਹੋ ਜਾਵੇਗਾ, ਪਰ ਉਹ ਆਪਣੀ ਯੋਜਨਾ ਵਿਚ ਸਫਲ ਨਹੀਂ ਹੋ ਸਕੀ। ਇੰਨਾ ਹੀ ਨਹੀਂ, ਕੁਝ ਦਿਨਾਂ ਬਾਅਦ ਜਦੋਂ ਉਸ ਨੂੰ ਲੱਗਾ ਕਿ ਉਹ ਗਰਭਵਤੀ ਹੋ ਜਾਵੇਗੀ ਤਾਂ ਔਰਤ ਨੇ ਖੁਦ ਹੀ ਵਟਸਐਪ 'ਤੇ ਮੈਸੇਜ ਕਰਕੇ ਪ੍ਰੇਮੀ ਨੂੰ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਕੰਡੋਮ 'ਚ ਛੇਕ ਕੀਤਾ ਹੈ। ਇਹ ਪਤਾ ਲੱਗਣ 'ਤੇ ਪ੍ਰੇਮੀ ਨੇ ਆਪਣੇ ਸਾਥੀ 'ਤੇ ਅਪਰਾਧਿਕ ਦੋਸ਼ ਲਗਾਏ ਤੇ ਔਰਤ ਨੇ ਉਸ ਨਾਲ ਧੋਖੇ ਦੀ ਗੱਲ ਮੰਨ ਲਈ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 'ਸਟੇਲਥਿੰਗ' ਦਾ ਦੋਸ਼ੀ ਪਾਇਆ ਅਤੇ 6 ਮਹੀਨੇ ਦੀ ਸਜ਼ਾ ਸੁਣਾਈ।
ਦਰਅਸਲ, 'ਸਟੇਲਥਿੰਗ' ਉਦੋਂ ਹੁੰਦੀ ਹੈ ਜਦੋਂ ਕੋਈ ਆਦਮੀ ਆਪਣੇ ਸਾਥੀ ਤੋਂ ਚੋਰੀਓਂ ਸੰਭੋਗ ਦੌਰਾਨ ਆਪਣਾ ਕੰਡੋਮ ਹਟਾ ਦਿੰਦਾ ਹੈ ਪਰ ਇਸ ਮਾਮਲੇ ਨੂੰ ਪੱਛਮੀ ਜਰਮਨੀ ਦੇ ਸ਼ਹਿਰ ਬੀਲੇਫੀਲਡ 'ਚ ‘ਇਤਿਹਾਸਕ’ ਕਿਹਾ ਜਾ ਰਿਹਾ ਹੈ, ਕਿਉਂਕਿ ਪਹਿਲੀ ਵਾਰ ਇੱਕ ਔਰਤ ਨੂੰ 'ਸਟੇਲਥਿੰਗ' ਦਾ ਦੋਸ਼ੀ ਪਾਇਆ ਗਿਆ ਹੈ।
ਸੰਭੋਗ ਦੌਰਾਨ ਔਰਤ ਨੇ ਚੋਰੀ-ਚੋਰੀ ਪਾਰਟਨਰ ਦੇ ਕੰਡੋਮ 'ਚ ਕੀਤਾ ਛੇਕ, ਅਦਾਲਤ ਪਹੁੰਚਿਆ ਮਾਮਲਾ ਤਾਂ ਬਣ ਗਿਆ ਇਤਿਹਾਸਕ
ਏਬੀਪੀ ਸਾਂਝਾ
Updated at:
13 May 2022 05:41 AM (IST)
Edited By: shankerd
ਜਰਮਨੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੂੰ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ। ਔਰਤ ਨੇ ਆਪਣੇ ਸਾਥੀ ਤੋਂ ਚੋਰੀ ਕੰਡੋਮ 'ਚ ਛੇਕ ਕਰ ਦਿੱਤਾ, ਜਿਸ ਬਾਰੇ ਉਸ ਨੂੰ ਖੁਦ ਵੀ ਪਤਾ ਨਹੀਂ ਸੀ।
Condom Broke
NEXT
PREV
Published at:
13 May 2022 05:41 AM (IST)
- - - - - - - - - Advertisement - - - - - - - - -