61 ਸਾਲਾ ਮਹਿਲਾ ਦੇ ਸ਼ਰੀਰ 'ਚ ਪਿਸ਼ਾਬ ਦੀ ਥਾਂ ਬਣਦੀ ਸ਼ਰਾਬ, ਦੁਨੀਆ ਦਾ ਇਹ ਪਹਿਲਾ ਮਾਮਲਾ
ਏਬੀਪੀ ਸਾਂਝਾ | 27 Feb 2020 01:47 PM (IST)
ਇੱਥੋਂ ਦੇ ਪਿਟਸਬਰਗ ਯੂਨੀਵਰਸਿਟੀ ਦੇ ਹਸਪਤਾਲ 'ਚੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। 61 ਸਾਲਾਂ ਇੱਕ ਔਰਤ ਦੇ ਸਰੀਰ 'ਚ ਸ਼ਰਾਬ ਯਾਨੀ ਅਲਕੋਹਲ ਬਣ ਰਿਹਾ ਹੈ। ਇਹ ਦੁਨੀਆ ਦਾ ਪਹਿਲਾ ਅਜਿਹਾ ਮਾਮਲਾ ਹੈ।
ਵਾਸ਼ਿੰਗਟਨ: ਇੱਥੋਂ ਦੇ ਪਿਟਸਬਰਗ ਯੂਨੀਵਰਸਿਟੀ ਦੇ ਹਸਪਤਾਲ 'ਚੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। 61 ਸਾਲਾਂ ਇੱਕ ਔਰਤ ਦੇ ਸਰੀਰ 'ਚ ਸ਼ਰਾਬ ਯਾਨੀ ਅਲਕੋਹਲ ਬਣ ਰਿਹਾ ਹੈ। ਇਹ ਦੁਨੀਆ ਦਾ ਪਹਿਲਾ ਅਜਿਹਾ ਮਾਮਲਾ ਹੈ। ਡਾਕਟਰਾਂ ਮੁਤਾਬਕ ਇਸ ਨੂੰ ਵਿਗਿਆਨੀ ਭਾਸ਼ਾ 'ਚ ਯੂਰਿਨਰੀ ਆਟੋ-ਬ੍ਰੇਵਰੀ ਸਿੰਡਰੋਮ ਕਹਿੰਦੇ ਹਨ। ਅਜਿਹੇ ਮਾਮਲੇ 'ਚ ਬਲੈਡਰ 'ਚ ਅਲਕੋਹਲ ਬਣਦਾ ਹੈ। ਬਜ਼ੁਰਗ ਲਿਵਰ ਸਿਰੋਸਿਸ ਤੇ ਡਾਇਬਿਟੀਜ਼ ਨਾਲ ਜੂਝ ਰਹੀ ਹੈ। ਉਨ੍ਹਾਂ ਦਾ ਲਿਵਰ ਟਰਾਂਸਪਲਾਂਟ ਹੋਣਾ ਸੀ, ਪਰ ਡੋਨਰ ਨਾ ਮਿਲਣ ਕਾਰਨ ਇਹ ਨਹੀਂ ਹੋ ਸਕਿਆ। ਮਹਿਲਾ ਨੂੰ ਅਲਕੋਹਲ ਏਬਿਯੂਜ਼ ਟ੍ਰੀਟਮੈਂਟ ਦੀ ਸਲਾਹ ਦਿੱਤੀ ਗਈ ਹੈ। ਡਾਕਟਰਾਂ ਵਲੋਂ ਇਹ ਵੀ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਸ਼ਾਇਦ ਮਹਿਲਾ ਸ਼ਰਾਬ ਪੀਣ ਦੀ ਗੱਲ ਨੂੰ ਲੁਕੋ ਰਹੀ ਹੈ ਪਰ ਬਲੱਡ ਟੈਸਟ ਕਰਵਾਉਣ 'ਤੇ ਖੂਨ 'ਚ ਅਲਕੋਹਲ ਦੇ ਸਬੂਤ ਨਹੀਂ ਮਿਲੇ।