ਬੀਜਿੰਗ: ਚੀਨ 'ਚ ਮਹਾਮਾਰੀ ਬਣ ਚੁੱਕੇ ਕੋਰੋਨਾਵਾਇਰਸ ਨਾਲ ਬੁੱਧਵਾਰ ਨੂੰ 29 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,744 ਹੋ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ 29 ਜਨਵਰੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦ ਇਸ ਵਾਇਰਸ ਨਾਲ ਇੱਕ ਦਿਨ 'ਚ ਇੰਨੇ ਘੱਟ ਲੋਕ ਮਾਰੇ ਗਏ ਹੋਣ।

ਇਸ ਤੋਂ ਪਹਿਲਾਂ 29 ਜਨਵਰੀ ਨੂੰ ਕੋਰੋਨਾਵਾਇਰਸ ਨਾਲ 26 ਲੋਕ ਮਾਰੇ ਗਏ ਸੀ। ਕਮਿਸ਼ਨ ਨੇ ਦੱਸਿਆ ਕਿ ਬੁੱਧਵਾਰ ਨੂੰ ਇਸ ਦੇ 433 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 24 ਤੋਂ ਇਲਾਵਾ ਸਾਰੇ ਹੁਬੇਈ ਤੋਂ ਸਾਹਮਣੇ ਆਏ ਹਨ, ਜਿਸ ਦੀ ਰਾਜਧਾਨੀ ਵੁਹਾਨ ਤੋਂ ਪਿਛਲੇ ਸਾਲ ਦਸੰਬਰ 'ਚ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ।

ਦੇਸ਼ 'ਚ ਅਜੇ ਵੀ ਇਸ ਦੇ ਕੁੱਲ 78,500 ਮਾਮਲੇ ਹਨ। ਹਾਲਾਂਕਿ ਨਵੇਂ ਮਾਮਲਿਆਂ 'ਚ ਪਿਛਲੇ ਕੁੱਝ ਹਫਤਿਆਂ ਤੋਂ ਗਿਰਾਵਟ ਆਈ ਹੈ। ਹੁਬੇਈ ਨੂੰ ਛੱਡ ਚੀਨ ਦੇ ਬਾਕੀ ਹਿੱਸਿਆਂ 'ਚੋਂ ਮੰਗਲਵਾਰ ਨੂੰ ਮਹਿਜ਼ ਪੰਜ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਸੀ, ਜੋ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਹੈ।

ਇਹ ਵੀ ਪੜ੍ਹੋ:

https://punjabi.abplive.com/news/indians-on-japanese-ship-will-be-brought-back-on-wednesday-526154/amp