ਦਰਅਸਲ ਐਸ. ਮੁਰਲੀਧਰ ਨੂੰ ਸੁਪਰੀਮ ਕੋਰਟ ਦੇ ਕਲੀਜਿਅਮ ਨੇ 12 ਫਰਵਰੀ ਨੂੰ ਹੀ ਉਨ੍ਹਾਂ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਸੀ। ਜੋ ਨੋਟੀਫਿਕੇਸ਼ਨ ਮੁਰਲੀਧਰ ਨੂੰ ਜਾਰੀ ਕੀਤਾ ਗਿਆ ਹੈ ਉਸ 'ਚ ਕਿਹਾ ਗਿਆ ਹੈ ਕਿ ਸੀਜੇਆਈ ਐਸਏ ਬੋਬੜੇ ਦੀ ਸਲਾਹ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਐਸ. ਮੁਰਲੀਧਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਟਰਾਂਸਫਰ ਕੀਤਾ ਹੈ।
ਬੁੱਧਵਾਰ ਨੂੰ ਜਸਟਿਸ ਮੁਰਲੀਧਰ ਤੇ ਜਸਟਿਸ ਤਲਵੰਤ ਸਿੰਘ ਦੀ ਡਿਵਿਜ਼ਨ ਬੈਂਚ ਨੇ ਨਾਰਥ ਇਸਟ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਇੰਫੋਰਸਮੈਂਟ ਏਜੰਸੀਆਂ ਵਲੋਂ ਐਕਸ਼ਨ ਲੈਣ 'ਚ ਦੇਰੀ 'ਤੇ ਚਿੰਤਾ ਜ਼ਾਹਿਰ ਕੀਤੀ ਸੀ। ਇਸ ਹਿੰਸਾ 'ਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਰੀਬ 200 ਲੋਕ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ:
https://punjabi.abplive.com/news/delhi-violence-27-dead-police-pulled-up-by-hc-over-inaction-nsa-ajit-doval-takes-charge-526301/amp