Viral Video: ਅੱਜਕਲ ਜ਼ਿਆਦਾਤਰ ਲੋਕ ਕੁੱਤੇ ਪਾਲਨਾ ਪਸੰਦ ਕਰਦੇ ਹਨ। ਕੁਝ ਲੋਕ ਆਪਣੇ ਪਾਲਤੂ ਕੁੱਤੇ ਨੂੰ ਆਪਣੇ ਬੱਚੇ ਵਾਂਗ ਪਾਲਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਸਦੇ ਖੂਬਸੂਰਤ ਅਤੇ ਸ਼ਰਾਰਤੀ ਪਲਾਂ ਨਾਲ ਸਬੰਧਤ ਵੀਡੀਓ ਪੋਸਟ ਕਰਕੇ ਖਾਸ ਯਾਦਾਂ ਵੀ ਸਾਂਝੀਆਂ ਕਰਦੇ ਹਨ। ਪਾਲਤੂ ਜਾਨਵਰਾਂ ਨਾਲ ਸਬੰਧਤ ਵੀਡੀਓਜ਼ ਅਕਸਰ ਇੰਟਰਨੈੱਟ 'ਤੇ ਵਾਇਰਲ ਹੁੰਦੇ ਹਨ, ਜੋ ਕਦੇ ਦਿਲ ਨੂੰ ਛੂਹ ਜਾਂਦੇ ਹਨ ਅਤੇ ਕਦੇ ਭਾਵੁਕ ਕਰ ਦਿੰਦੇ ਹਨ।


ਇੱਕ ਕੁੱਤੇ ਦੀ ਇਹ ਕਹਾਣੀ ਇਸਦੀ ਵੱਡੀ ਮਿਸਾਲ ਹੈ। ਇੱਕ ਪਿਆਰੇ ਪਾਲਤੂ ਕੁੱਤੇ ਅਤੇ ਉਸਦੇ ਮਾਲਕ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਹ ਦੇਖਿਆ ਗਿਆ ਹੈ ਕਿ ਕਿਵੇਂ ਇਹ ਕੁੱਤਾ ਬਹਾਦਰੀ ਦਿਖਾਉਂਦੇ ਹੋਏ ਆਪਣੇ ਮਾਲਕ ਨੂੰ ਬਚਾਉਂਦਾ ਹੈ। ਪਾਲਤੂ ਕੁੱਤੇ ਨੂੰ "ਏਰੀਜ਼" ਕਿਹਾ ਜਾਂਦਾ ਹੈ, ਜਿਸਦਾ ਮਾਲਕ ਮੇਲਿਸਾ ਫਿਕਲ ਨਾਂ ਦਾ ਵਿਅਕਤੀ ਹੈ। ਦਰਅਸਲ, ਮੇਲਿਸਾ ਫਿਕਲ ਅਤੇ ਉਸਦਾ ਪਿਆਰਾ ਪਾਲਤੂ ਜਾਨਵਰ, ਐਰੀਜ਼ (ਕੁੱਤਾ), ਡੇਟ੍ਰੋਇਟ ਦੇ ਨੇੜੇ ਇੱਕ ਪਾਰਕ ਵੱਲ ਜਾ ਰਹੇ ਸਨ ਉਦੋਂ ਹੀ ਸਟਾਪਲਾਈਟ 'ਤੇ ਉਨ੍ਹਾਂ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਨੂੰ ਦੇਖ ਕੇ ਆਸਪਾਸ ਦੇ ਸਾਰੇ ਲੋਕ ਡਰ ਗਏ।



ਇਸ ਹਫੜਾ-ਦਫੜੀ ਦੇ ਵਿਚਕਾਰ, 3 ਸਾਲ ਦਾ ਅਰਿਸ਼ ਘਬਰਾਇਆ ਨਹੀਂ ਅਤੇ, ਬੁੱਧੀ ਦਿਖਾਉਂਦੇ ਹੋਏ, ਖੁੱਲ੍ਹੀ ਖਿੜਕੀ ਤੋਂ ਬਾਹਰ ਭੱਜ ਗਿਆ। ਉਹ ਇੱਕ ਅਜਿਹੀ ਥਾਂ ਵੱਲ ਮੁੜ ਗਿਆ ਜਿੱਥੇ ਉਹ ਜਾਣਦਾ ਸੀ ਕਿ ਉਸ ਨੂੰ ਮਦਦ ਮਿਲ ਸਕਦੀ ਹੈ, ਇੱਹ ਡਾਗ ਡੇ-ਕੇਅਰ, ਹਾਉਂਡਸ ਟਾਊਨ ਮੈਟਰੋ ਡੇਟਰੋਇਟ ਗਿਆ। ਜਿੱਥੇ ਦੇ ਸੀ.ਸੀ.ਟੀ.ਵੀ. 'ਚ ਇੱਕ ਵੀਡੀਓ ਰਿਕਾਰਡ ਹੋ ਗਿਆ, ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਐਰੀਜ਼ ਡੇ-ਕੇਅਰ 'ਚ ਪਹੁੰਚਿਆ ਅਤੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਉਦੋਂ ਹੀ ਹਾਉਂਡਸ ਟਾਊਨ ਦੇ ਸਟਾਫ ਜੋ ਪਹਿਲਾਂ ਤੋਂ ਹੀ ਐਰੀਜ਼ ਨੂੰ ਜਾਣਦਾ ਸੀ, ਨੇ ਤੁਰੰਤ ਉਸ ਨੂੰ ਪਛਾਣ ਲਿਆ ਅਤੇ ਉਸ ਨੇ ਐਰੀਜ਼ ਨੂੰ ਨੂੰ ਸੁਰੱਖਿਅਤ ਥਾਂ 'ਤੇ ਛੱਡ ਕੇ ਮੇਲਿਸਾ ਫਿਕਲ ਨਾਲ ਸੰਪਰਕ ਕੀਤਾ।


ਇਹ ਵੀ ਪੜ੍ਹੋ: Viral Video: ਮੈਟਰੋ 'ਚ ਸੀਟ ਨੂੰ ਲੈ ਕੇ ਅੰਕਲ ਨਾਲ ਲੜ ਪਿਆ ਮੁੰਡਾ, ਕਿਹਾ 'ਮੈਂ ਝੁਕਾਂਗਾ ਨਹੀਂ' ਅਤੇ ਫਿਰ...


ਕੁੱਤੇ ਦੀ ਦਲੇਰੀ ਦੀ ਕਹਾਣੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਲੋਕ ਇਸ ਦੀ ਤਾਰੀਫ ਕਰ ਰਹੇ ਹਨ। "ਵੀ ਰੇਟ ਡੌਗਸ" ਇੰਸਟਾਗ੍ਰਾਮ ਪੇਜ ਦੁਆਰਾ ਸਾਂਝਾ ਕੀਤਾ ਗਿਆ ਇਹ ਵੀਡੀਓ, ਜਿਸ ਵਿੱਚ ਮਾਲਕ ਨੂੰ ਸੁਰੱਖਿਅਤ ਪਾਉਂਣ ਲਈ ਕੁੱਤੇ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਐਰੀਜ਼ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਵੀਡੀਓ ਨੂੰ ਬਹੁਤ ਸਾਰੇ ਵਿਊਜ਼ ਮਿਲ ਚੁੱਕੇ ਹਨ ਅਤੇ ਲੋਕ ਟਿੱਪਣੀ ਕਰਨ ਅਤੇ ਤਾਰੀਫ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਹਨ।


ਇਹ ਵੀ ਪੜ੍ਹੋ: Milk Bad Combination: ਭੁੱਲ ਕੇ ਵੀ ਨਾ ਖਾਇਓ ਦੁੱਧ ਨਾਲ ਇਹ 5 ਚੀਜ਼ਾਂ....ਨਹੀਂ ਤਾਂ ਪਹੁੰਚ ਜਾਓਗੇ ਹਸਪਤਾਲ