ਨਵੀਂ ਦਿੱਲੀ: ਇੱਕ ਕਾਮੇਡੀਅਨ ਨੇ ਵਿਆਹ ਦਾ ਅਜਿਹਾ ਸ਼ਾਨਦਾਰ ਕਾਰਡ ਬਣਾਇਆ ਹੈ ਜਿਸ ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ। ਇਸ ਕਾਰਡ ਨੂੰ ਪੜ੍ਹ ਕੇ ਕੋਈ ਵੀ ਆਪਣੀ ਹੱਸੀ ਨਹੀਂ ਰੋਕ ਪਾ ਰਿਹਾ। ਅਜਿਹਾ ਲੱਗ ਰਿਹਾ ਹੈ ਜਿਵੇਂ ਵਿਆਹ ਦਾ ਕਾਰਡ ਬਣਾਉਨ ਦੌਰਾਨ ਕਾਮੇਡੀਅਨ ਪੂਰੀ ਮਸਤੀ ਦੇ ਮੂਡ ‘ਚ ਸੀ।
ਫੇਮਸ ਕਾਮੇਡੀਅਨ ਅਕਸ਼ਰ ਪਾਠਕ ਨੇ ਇੱਕ ਪੈਰੋਡੀ ਇੰਵੀਟੇਸ਼ਨ ਬਣਾਇਆ ਹੈ ਜਿਸ ‘ਤੇ ਲਿੱਖੀਆ ਸੀ, “ਸ਼ਰਮਾ ਜੀ ਦਾ ਮੁੰਡਾ ਅਤੇ ‘ਵਰਮਾ ਜੀ ਦੀ ਬੇਟੀ” ਵਿਆਹ ਬਾਰੇ ਗੱਲ ਕਰਦਾ ਹੈ ਅਤੇ ਵਿਆਹ ਦੇ ਹੈਸ਼ਟੈਗ ਦੇ ਕ੍ਰੈਜ਼ ‘ਤੇ ਚੁਟਕੀ ਲੈਂਦਾ ਹੈ ਜਿਸ ‘ਤੇ ਲਿਖੀਆ ਹੈ #ਸ਼ਾਵਰਮਾ।
ਇਸ ਦੀ ਸ਼ੁਰੂਆਤ ‘ਚ ਲਿੱਖੀਆ ਹੈ ਕਿ ਅਸੀਂ ਕਿੰਨਾ ਖ਼ਰਚਾ ਕੀਤਾ ਹੈ ਇਹ ਇਸ ਅਸਧਾਰਣ ਕਾਰਡ ਤੋਂ ਤੁਸੀਂ ਅੰਦਾਜ਼ਾ ਲੱਗਾ ਸਕਦੇ ਹੋ। ਅਸੀਂ ਅੰਬਾਨੀ ਤੋਂ ਘੱਟ ਨ੍ਹੀਂ। ਫੇਰ ਤਾਰੀਖ ਬਾਰੇ ਲ਼ਿਖਦੇ ਹੋਏ ਲਿਖੀਆ ਹੈ ਕਾਫੀ ਸ਼ੁਭ ਦਿਨ ਹੈ ਇਸ ਲਈ ਇਸ ਦਿਨ 22 ਹਜ਼ਾਰ ਵਿਆਹ ਹਨ। ਇਸ ਲਈ ਤੁਸੀਂ ਕਈ ਘੰਟੇ ਟ੍ਰੈਫਿਕ ‘ਚ ਫੱਸ ਸਕਦੇ ਹੋ।
ਵਿਆਹ ਦੀ ਥਾਂ ਬਾਰੇ ਲਿਖੀਆ ਹੈ ਕਿ ਜਿੱਥੇ ਬਹੁਤ ਸਾਰੇ ਵਿਆਹ ਹੋ ਰਹੇ ਹਨ, ਤੁਹਾਨੂੰ ਉੱਥੇ ਹੀ ਆਉਣਾ ਹੈ ਅਤੇ ਪੱਕੇ ਤੌਰ ‘ਤੇ ਤੁਸੀਂ ਕਿਸੇ ਗਲਤ ਵਿਆਹ ‘ਚ ਵੜ੍ਹ ਸਕਸੇ ਹੋ।
ਗਿਫਟ ਬਾਰੇ ਲਿਖੀਆ ਹੈ ਕਿ ਨੋ ਗਿਫਟ, ਓਨਲੀ ਕੈਸ਼, ਅਸੀਂ 18 ਜੂਸਰ-ਮਿਕਸ ਗ੍ਰਾਇੰਡਰ ਦਾ ਕੀ ਕਰਾਂਗੇ।
ਰਿਸੇਪਸ਼ਨ ਦੇ ਕਾਰਡ ‘ਤੇ ਲਿਖੀਆ ਹੈ ਕਿ ਜੇਲਰ ਦੀਪਿਕਾ-ਰਣਵੀਰ 6 ਅਤੇ ਪ੍ਰਿਅੰਕਾ-ਨਿੱਕ ਅੱਠ ਫਮਕਸ਼ਨ ਕਰ ਸਕਦੇ ਹਨ ਤਾਂ ਅਸੀਂ 2-3 ਤਾਂ ਕਰਾਂਗੇ।
ਸਮੇਂ ਬਾਰੇ ਲਿਖੀਆ ਹੈ 7 ਵਜੇ ਤੋਂ ਬਾਅਦ ਆਉਣਾ ਹੈ ਪਰ ਅਸੀਂ ਖੁਦ 8:30 ਵਜੇ ਆਵਾਂਗੇ।
ਡਾਈਰੈਕਸ਼ਨ ‘ਚ ਲਿਖੀਆ ਹੈ-ਅੱਗੇ ਡਾਈਰੈਕਸ਼ਨ ਏ ਲਈ ਇੱਕ ਕੰਫੀਊਜ਼ਨ ਮੈਪ ਹੈ। ਮੈਪ ਵਾਲੇ ਪੇਜ਼ ‘ਤੇ ਲਿਖੀਆ ਹੈ ਇਸ ਮੈਪ ਦੇ ਭਰੋਸੇ ਬਿਲਕੁਲ ਨਾ ਰਹਿਣਾ।
ਵਹਿਸਕੀ ਬਾਰੇ ਲਿਖੀਆ ਹੈ ਕਿ ਜੋ ਮਿੰਟੂ ਦੇ ਪਾਪਾ ਨੇ ਆਰਮੀ ਕੈਂਟੀਨ ਤੋਂ ਖਰੀਦੀ ਉਹ ਤੁਹਾਨੂੰ ਮਿਲੇਗੀ।
ਇਸ ਰੋਮਾਂਚਕ ਕਾਰਡ ਬਾਏ ਲੋਕਾਂ ਦਾ ਕਹਿਣਾ ਸੀ ਕਿ ਇਸ ‘ਚ ਮੈਨਿਊ ਨੂੰ ਜੋੜਿਆ ਜਾ ਸਕਦਾ ਹੈ। ਜਦਕਿ ਕੁਝ ਦਾ ਕਹਿਣਾ ਹੈ ਕਿ ਦਿਲਵਾਲੇ ਦੁਲਹਨੀਆ ਲੈ ਜਾਏਂਗੇ ਦੇ ਅਮਰੀਸ਼ ਪੁਰੀ ਅਤੇ ਐਸਆਰਕੇ ਦੇ ‘ਆਓ ਆਓ’ ਨੂੰ ਜੋੜਿਆ ਜਾਣਾ ਚਾਹਿਦਾ ਸੀ। ਇਸ ਕਾਰਡ ਨੂੰ ਵੇਖ ਆਮ ਲੋਕ ਆਪਣੀ ਹੱਸੀ ਨਹੀਂ ਰੋਕ ਪਾ ਰਹੇ ਹਨ।
ਦੇਸੀ ਵਿਆਹ ਦਾ ਅਜਿਹਾ ਕਾਰਡ ਜਿਸ ਨੂੰ ਵੇਖ ਨਹੀਂ ਰੋਕ ਸਕੋਗੇ ਆਪਣੀ ਹੱਸੀ
ਏਬੀਪੀ ਸਾਂਝਾ
Updated at:
13 Nov 2019 05:00 PM (IST)
ਇੱਕ ਕਾਮੇਡੀਅਨ ਨੇ ਵਿਆਹ ਦਾ ਅਜਿਹਾ ਸ਼ਾਨਦਾਰ ਕਾਰਡ ਬਣਾਇਆ ਹੈ ਜਿਸ ਦੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ। ਇਸ ਕਾਰਡ ਨੂੰ ਪੜ੍ਹ ਕੇ ਕੋਈ ਵੀ ਆਪਣੀ ਹੱਸੀ ਨਹੀਂ ਰੋਕ ਪਾ ਰਿਹਾ। ਅਜਿਹਾ ਲੱਗ ਰਿਹਾ ਹੈ ਜਿਵੇਂ ਵਿਆਹ ਦਾ ਕਾਰਡ ਬਣਾਉਨ ਦੌਰਾਨ ਕਾਮੇਡੀਅਨ ਪੂਰੀ ਮਸਤੀ ਦੇ ਮੂਡ ‘ਚ ਸੀ।
- - - - - - - - - Advertisement - - - - - - - - -