ਮੁੰਬਈ: ‘ਬਾਲਾ’ ਐਕਟਰਸ ਭੂਮੀ ਪੇਡਨੇਕਰ ਨੇ ਕਿਹਾ ਕਿ ਉਹ ਬਾਲੀਵੁੱਡ ‘ਚ ਕਈ ਵਾਰ ਭੇਦਭਾਅ ਦਾ ਸਾਹਮਣਾ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਇੱਕ ਮੇਲ ਕੋ ਸਟਾਰ ਨੂੰ ਕੰਮ ਦੇ ਜਿੰਨੇ ਪੈਸੇ ਦਿੱਤੇ ਗਏ ਸੀ, ਉਸ ਨੂੰ ਉਸਦਾ ਸਿਰਫ 5% ਮਿਲਿਆ ਸੀ ਜਦਕਿ ਦੋਵਾਂ ਦਾ ਕਰਿਅਰ ਗ੍ਰਾਫ ਇਕੋ ਸੀ। ਜਦਕਿ ਭੂਮੀ ਨੇ ਕਿਹਾ ਕਿ ਬਾਲੀਵੁੱਡ ‘ਚ ਹੁਣ ਬਦਲਾਅ ਆ ਰਿਹਾ ਹੈ।
ਭੂਮੀ ਪੇਡਨੇਕਰ ਨੇ ਕਿਹਾ ਕਿ ਸਾਰਿਆਂ ਨੇ ਕਦੇ ਨਾ ਕਦੇ ਭੇਦਭਾਅ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਚਪਨ ‘ਚ ਥੋੜੀ ਮੋਟੀ ਸੀ ਜਿਸ ਨੂੰ ਲੈ ਕੇ ਉਸ ਦਾ ਮਜ਼ਾਕ ਉੜਾਇਆਂ ਜਾਂਦਾ ਸੀ। ਉਸ ਨੇ ਕਿਹਾ ਕਿ ਹਰ ਚੀਜ਼ ਦਾ ਹੱਲ ਹੈ।
ਦੱਸ ਦਈਏ ਕਿ ਭੂਮੀ ਦੀ ਹਾਲ ਹੀ ‘ਚ ਆਯੁਸ਼ਮਾਨ ਖੁਰਾਨਾ ਅਤੇ ਯਾਮੀ ਗੌਤਮ ਨਾਲ ਫ਼ਿਲਮ ‘ਬਾਲਾ’ ਆਈ ਹੈ। ਜਿਸ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਕੀਤੀ ਹੈ। ਫ਼ਿਲਮ ਨੇ ਚਾਰ ਦਿਨਾਂ ‘ਚ ਹੀ ਕਮਾਈ ਦਾ 50 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ।
ਬਾਲੀਵੁੱਡ ‘ਚ ਕਈ ਵਾਰ ਭੇਦਭਾਵ ਦਾ ਸਾਹਮਣਾ ਕਰ ਚੁੱਕੀ ਹੈ ਭੂਮੀ ਪੇਡਨੇਕਰ
ਏਬੀਪੀ ਸਾਂਝਾ
Updated at:
13 Nov 2019 02:26 PM (IST)
‘ਬਾਲਾ’ ਐਕਟਰਸ ਭੂਮੀ ਪੇਡਨੇਕਰ ਨੇ ਕਿਹਾ ਕਿ ਉਹ ਬਾਲੀਵੁੱਡ ‘ਚ ਕਈ ਵਾਰ ਭੇਦਭਾਅ ਦਾ ਸਾਹਮਣਾ ਕਰ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਇੱਕ ਮੇਲ ਕੋ ਸਟਾਰ ਨੂੰ ਕੰਮ ਦੇ ਜਿੰਨੇ ਪੈਸੇ ਦਿੱਤੇ ਗਏ ਸੀ, ਉਸ ਨੂੰ ਉਸਦਾ ਸਿਰਫ 5% ਮਿਲਿਆ ਸੀ ਜਦਕਿ ਦੋਵਾਂ ਦਾ ਕਰਿਅਰ ਗ੍ਰਾਫ ਇਕੋ ਸੀ। ਜਦਕਿ ਭੂਮੀ ਨੇ ਕਿਹਾ ਕਿ ਬਾਲੀਵੁੱਡ ‘ਚ ਹੁਣ ਬਦਲਾਅ ਆ ਰਿਹਾ ਹੈ।
- - - - - - - - - Advertisement - - - - - - - - -