ਮੁੰਬਈ: ਸਾਹ ਲੈਣ ਦੀ ਸ਼ਿਕਾਇਤ ਤੋਂ ਬਾਅਦ ਲਤਾ ਮੰਗੇਸ਼ਕਰ ਨੂੰ ਇੱਥੇ ਇੱਕ ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) 'ਚ ਦਾਖਲ ਕਰਨਾਇਆ ਗਿਆ। ਜਿੱਥੇ ਉਸ ਦੀ ਹਾਲਤ 'ਚ ਹੁਣ ਮਾਮੂਲੀ ਸੁਧਾਰ ਹੈ। ਹਸਪਤਾਲ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

90 ਸਾਲਾ ਲਤਾ ਮੰਗੇਸ਼ਕਰ ਨੂੰ ਸੋਮਵਾਰ ਤੜਕੇ ਬਰੇਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰ ਉਨ੍ਹਾਂ ਨਾਲ ਇਲਾਜ ਕਰ ਰਹੇ ਹਨ। ਇਸ ਦੇ ਨਾਲ ਹੀ ਲਤਾ ਦੀ ਪੀਆਰ ਟੀਮ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਦੀ ਹਾਲਤ ‘ਸਥਿਰ’ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਉਨ੍ਹਾਂ ਦੇ ਪੈਰਾਮੀਟਰ ਚੰਗੇ ਹਨ। ਉਸਨੇ ਬਹੁਤ ਚੰਗੀ ਲੜਾਈ ਲੜੀ ਅਤੇ ਉਹ ਠੀਕ ਹੋ ਰਹੀ ਹੈ।

ਹਿੰਦੀ, ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ'ਚ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਲਤਾ ਮੰਗੇਸ਼ਕਰ ਨੇ ਇਸ ਸਾਲ ਆਪਣਾ ਆਖਰੀ ਗੀਤ “ਸੌਗੰਧ ਮੁਝੇ ਮਿੱਟੀ ਕੀ” ਰਿਕਾਰਡ ਕੀਤਾ ਜੋ 30 ਮਾਰਚ ਨੂੰ ਰਿਲੀਜ਼ ਹੋਇਆ ਸੀ। 2001 'ਚ ਉਸਨੂੰ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ।