ਬਿੱਗ ਬੌਸ ਨੇ ਟਾਸਕ ਜੇਤੂ ਅਸੀਮ ਨੂੰ ਕਪਤਾਨੀ ਲਈ ਦੋ ਨਾਂ ਲੈਣ ਲਈ ਕਿਹਾ। ਅਸੀਮ ਅਗਲਾ ਕਪਤਾਨ ਬਣਨ ਲਈ ਹਿਮਾਂਸ਼ੀ ਖੁਰਾਣਾ ਤੇ ਸ਼ੈਫਾਲੀ ਜਰੀਵਾਲਾ ਨੂੰ ਦੋ ਦਾਅਵੇਦਾਰਾਂ ਵਜੋਂ ਨਾਮਜ਼ਦ ਕਰਨਗੇ। ਦਿਲਚਸਪ ਗੱਲ ਇਹ ਹੈ ਕਿ ਹਿਮਾਂਸ਼ੀ ਤੇ ਸ਼ੇਫਾਲੀ ਦੋਵਾਂ ਨੂੰ ਬਰਾਬਰ ਵੋਟਾਂ ਮਿਲਣਗੀਆਂ।
ਨਵੇਂ ਟਵੀਸਟ 'ਚ ਬਿੱਗ ਬੌਸ ਮੌਜੂਦਾ ਕਪਤਾਨ ਆਰਤੀ ਸਿੰਘ ਨੂੰ ਅਗਲੇ ਕਪਤਾਨ ਦਾ ਫੈਸਲਾ ਲੈਣ ਦੀ ਸਪੈਸ਼ਲ ਪਾਵਰ ਦੇਣਗੇ। ਖ਼ਬਰਾਂ ਮੁਤਾਬਕ ਆਰਤੀ, ਸ਼ੈਫਾਲੀ ਜਰੀਵਾਲਾ ਦਾ ਨਾਂ ਲਵੇਗੀ, ਜਿਸ ਤੋਂ ਬਾਅਦ ਉਹ 'ਬਿੱਗ ਬੌਸ 13' ਦੀ ਦੂਜੀ ਕਪਤਾਨ ਹੋਵੇਗੀ। ਆਰਤੀ ਤੇ ਸ਼ੈਫਾਲੀ ਨੇ ਇੱਕ ਦੂਜੇ ਨਾਲ ਚੰਗਾ ਰਿਸ਼ਤਾ ਸਾਂਝਾ ਕੀਤਾ ਤੇ ਇਹ ਸਾਫ਼ ਹੋ ਗਿਆ ਕਿ ਮੌਜੂਦਾ ਕਪਤਾਨ ਸ਼ੈਫਾਲੀ ਦਾ ਨਾਂ ਲੈਣ ਵਾਲੀ ਹੈ।
ਦੱਸ ਦੇਈਏ ਕਿ ਸਿਧਾਰਥ ਸ਼ੁਕਲਾ, ਪਾਰਸ ਛਾਬੜਾ, ਅਰਹਾਨ ਖਾਨ, ਸ਼ਹਿਨਾਜ਼ ਗਿੱਲ, ਮਾਹਿਰਾ ਸ਼ਰਮਾ, ਸ਼ੈਫਾਲੀ ਜਰੀਵਾਲਾ ਅਤੇ ਤਹਿਸੀਨ ਪੂਨਾਵਾਲਾ ਨੂੰ ਬੇਘਰ ਹੋਣ ਲਈ ਨੌਮੀਨੇਟ ਕੀਤਾ ਗਿਆ ਹੈ। ਇਹ ਵੇਖਣਾ ਬਾਕੀ ਹੈ ਕਿ ਇਸ ਹਫਤੇ ਕਿਹੜੇ ਕੰਟੇਸਟੈਂਟ ਸ਼ੋਅ ਤੋਂ ਬਾਹਰ ਜਾਵੇਗਾ।