ਮੁੰਬਈ: ਸੋਨੀ ਟੀਵੀ ਦਾ ਮਸ਼ਹੂਰ ਸ਼ੋਅ 'ਕੌਣ ਬਨੇਗਾ ਕਰੋੜਪਤੀ' ਅਚਾਨਕ ਵਿਵਾਦਾਂ 'ਚ ਘਿਰ ਗਿਆ ਹੈ। ਕੇਬੀਸੀ ਨੂੰ ਲੈ ਕੇ ਵਿਵਾਦ ਇੰਨਾ ਵਧ ਗਿਆ ਕਿ # BoycottKBC ਨੇ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਜਦਕਿ ਵਿਵਾਦ ਵਧਦਾ ਵੇਖ ਕੇ ਸੋਨੀ ਨੇ ਮੁਆਫੀ ਵੀ ਮੰਗ ਲਈ ਹੈ।

ਅਸਲ 'ਚ ਸੋਨੀ ਟੀਵੀ 'ਤੇ ਪ੍ਰਸਾਰਿਤ 'ਕੌਨ ਬਨੇਗਾ ਕਰੋੜਪਤੀ' 'ਚ ਛੱਤਰਪਤੀ ਸ਼ਿਵਾਜੀ ਮਹਾਰਾਜ ਬਾਰੇ ਇੱਕ ਸਵਾਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਇਹ ਸਵਾਲ 17ਵੀਂ ਸਦੀ ਦੇ ਮਰਾਠਾ ਯੋਧੇ ਦਾ ਅਪਮਾਨ ਕਰਦਾ ਹੈ।


ਇਸ ਵਿਵਾਦ ਤੋਂ ਬਾਅਦ ਸੋਨੀ ਦੀ ਤਰਫੋਂ ਟਵੀਟ ਕਰਕੇ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਹੈ।