ਬਾਲਾ: ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਬਾਲਾ’ ਕਾਮੇਡੀ ਫ਼ਿਲਮ ਹੈ ਜਿਸ ਨੇ ਔਡੀਅੰਸ ਨੂੰ ਇੱਕ ਮੈਸੇਜ ਵੀ ਦਿੱਤਾ ਹੈ। ਫ਼ਿਲਮ ‘ਚ ਆਯੁਸ਼ਮਾਨ ਦਾ ਕਿਰਦਾਰ 25 ਸਾਲ ਦੀ ਉਮਰ ‘ਚ ਵਾਲ ਝੜਨ ਕਰਕੇ ਗੰਜੇਪਨ ਦੀ ਬਿਮਾਰੀ ਨਾਲ ਲੜ ਰਿਹਾ ਹੈ ਤੇ ਕਰੀਬ ਅੱਧਾ ਗੰਜਾ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਭੂਮੀ ਪੇਡਨੇਕਰ ਵੀ ਹੈ ਜਿਸ ਦਾ ਰੰਗ ਕਾਲਾ ਹੋਣ ਕਰਕੇ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਧਰ ਯਾਮੀ ਗੌਤਮ ਇੱਕ ਟਿੱਕਟੌਕ ਸਟਾਰ ਹੈ।
‘ਸੈਟੇਲਾਈਟ ਸ਼ੰਕਰ: ਸੂਰਜ ਪੰਚੌਲੀ ‘ਸੈਟੇਲਾਈਟ ਸ਼ੰਕਰ’ ‘ਚ ਇੱਕ ਫੌਜੀ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ ਜੋ ਦੇਸ਼ ਲਈ ਮਰ ਮਿਟਣ ਨੂੰ ਤਿਆਰ ਹੈ। ਫ਼ਿਲਮ ‘ਚ ਸ਼ੰਕਰ ਨੇ ਅਜਿਹੇ ਫ਼ੌਜੀ ਦਾ ਕਿਰਦਾਰ ਨਿਭਾਇਆ ਹੈ ਜੋ ਲੰਬੇ ਸਮੇਂ ਬਾਅਦ ਘਰ ਛੁੱਟੀ ਆਉਂਦਾ ਹੈ। ਘਰ ਆਉਣ ਤੋਂ ਪਹਿਲਾਂ ਉਹ ਕਿਸੇ ਦੀ ਮਦਦ ਕਰਨ ਲਈ ਰੁਕਦਾ ਹੈ ਤੇ ਵਿਵਾਦ ‘ਚ ਫਸ ਜਾਂਦਾ ਹੈ। ਅਜਿਹਾ ਕੀ ਹੁੰਦਾ ਹੈ, ਸ਼ੰਕਰ ਨਾਲ ਇਹ ਵੇਖਣ ਲਈ ਤੁਹਾਨੂੰ ਸਿਨੇਮਾਘਰਾਂ ਦਾ ਰੁਖ ਕਰਨਾ ਪਵੇਗਾ।
ਦੱਸ ਦਈਏ ਕਿ 2015 ਤੋਂ ਬਾਅਦ ਸੂਰਜ ਦੀ ਇਹ ਦੂਜੀ ਫ਼ਿਲਮ ਹੈ।