ਇਸ ਮੈਡਮ ਦੇ ਬਦਨ 'ਚੋਂ ਆਉਂਦੀ ਬਦਬੂ, ਲੋਕਾਂ ਨੇ ਦੇ ਦਿੱਤਾ ਇਹ ਨਾਂ
ਫ਼ੋਟੋ: ਟਵਿੱਟਰ
ਹੁਣ ਕ੍ਰਿਸਟੀ ਦੇ ਨਜ਼ਦੀਕੀਆਂ ਨੂੰ ਵੀ ਉਨ੍ਹਾਂ ਦੀ ਇਸ ਬਿਮਾਰੀ ਬਾਰੇ ਪਤਾ ਹੈ।
ਹਾਲਾਂਕਿ, ਜਦ ਵੀ ਕ੍ਰਿਸਟੀ ਦੇ ਪਤੀ ਜਾਂ ਦੋਵੇਂ ਪੁੱਤਰਾਂ ਨੂੰ ਇਸ ਸਮੈੱਲ ਦਾ ਪਤਾ ਲੱਗਦਾ ਹੈ, ਉਹ ਤੁਰੰਤ ਉਨ੍ਹਾਂ ਨੂੰ ਦੱਸ ਦਿੰਦੇ ਹਨ। ਤਾਂ ਜੋ ਕ੍ਰਿਸਟੀ ਇਸ ਨੂੰ ਦੂਰ ਕਰਨ ਦੇ ਆਰਜ਼ੀ ਹੱਲ ਲੱਭਦੀ ਹੈ।
ਉਂਝ ਕ੍ਰਿਸਟੀ ਬੇਹੱਦ ਸਾਫ਼ ਸੁਥਰੀ ਰਹਿੰਦੀ ਹੈ ਤੇ ਆਪਣਾ ਆਲਾ ਦੁਆਲਾ ਸਾਫ ਰੱਖਦੀ ਹੈ। ਪਰ ਹੁਣ ਕ੍ਰਿਸਟੀ ਨੇ ਆਪਣੀ ਇਸ ਸਮੱਸਿਆ ਨੂੰ ਸਵੀਕਾਰ ਕਰ ਲਿਆ ਹੈ।
ਬਾਅਦ ਵਿੱਚ ਕ੍ਰਿਸਟੀ ਨੇ ਤਿੰਨ ਸਾਲ ਤਕ ਪ੍ਰੋਬਾਇਓ ਟੈਬਲੇਟਸ ਖਾਧੀਆਂ ਤੇ ਇਤਰ ਦੀ ਵਰਤੋਂ ਵੀ ਕੀਤੀ।
ਕ੍ਰਿਸਟੀ ਨੂੰ 19 ਸਾਲ ਦੀ ਉਮਰ ਤਕ ਵੀ ਆਪਣੀ ਇਸ ਸਮੱਸਿਆ ਬਾਰੇ ਪਤਾ ਨਹੀਂ ਸੀ।
ਉਨ੍ਹਾਂ ਦੀ ਇਸ ਸਮੱਸਿਆ ਕਾਰਨ ਸਕੂਲ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਸਾਰੇ ਉਨ੍ਹਾਂ ਨੂੰ ਸਕੂਲ ਵਿੱਚ 'ਕ੍ਰਿਸਟੀ ਦ ਟੂਨਾ' ਕਹਿ ਕੇ ਪੁਕਾਰਦੇ ਹਨ।
ਕ੍ਰਿਸਟੀ ਕੋਨੀ ਨੂੰ ਜੈਨੇਟਿਕ ਡਿਸਆਰਡਰ ਹੈ, ਜਿਸ ਤਹਿਤ ਉਨ੍ਹਾਂ ਦੇ ਸਰੀਰ 'ਚੋਂ ਮੱਛੀ ਵਰਗੀ ਬਦਬੂ ਆਉਂਦੀ ਹੈ। ਜਿਵੇਂ ਮੱਛੀ ਦੇ ਆਲ਼ੇ ਦੁਆਲ਼ੇ ਦੁਰਗੰਧ ਹੁੰਦੀ ਹੈ, ਉਵੇਂ ਦੀ ਸਮੈੱਲ ਕ੍ਰਿਸਟੀ ਦੇ ਸਰੀਰ ਤੋਂ ਵੀ ਆਉਂਦੀ ਹੈ।
ਦਰਅਸਲ, ਕਈ ਲੋਕਾਂ ਨੂੰ ਅਜਿਹੀ ਬਿਮਾਰੀ ਹੁੰਦੀ ਹੈ ਜਿਸ ਦਾ ਇਲਾਜ ਮੁਸ਼ਕਲ ਹੁੰਦਾ ਹੈ। ਕਈ ਲੋਕਾਂ ਦੀ ਨੂੰ ਜੈਨੇਟਿਕ ਬਿਮਾਰੀ ਹੁੰਦੀ ਹੈ। ਅਜਿਹਾ ਹੀ ਕੁਝ ਹੋਇਆ ਇੰਡੀਆਨਾ ਦੀ ਰਹਿਣ ਵਾਲੀ 43 ਸਾਲਾ ਦੀ ਕ੍ਰਿਸਟੀ ਕੋਨੀ ਨਾਲ। ਕੋਨੀ ਪੇਸ਼ੇ ਵਜੋਂ ਅਧਿਆਪਕਾ ਹਨ ਤੇ ਦੋ ਬੱਚਿਆਂ ਦੀ ਮਾਂ ਵੀ।
ਕਵਿਤਾਵਾਂ ਜਾਂ ਗੀਤਾਂ ਵਿੱਚ ਅਕਸਰ ਔਰਤ ਦੀ ਸੁੰਦਰਤਾ ਦੀ ਤਾਰੀਫ਼ ਲਈ ਉਸ ਦੀ ਤੁਲਨਾ ਫੁੱਲਾਂ 'ਚੋਂ ਆਉਂਦੀ ਖੁਸ਼ਬੋ ਨਾਲ ਕੀਤੀ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਮਹਿਲਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਸਰੀਰ ਵਿੱਚੋਂ ਮਹਿਕ ਨਹੀਂ ਬਲਕਿ ਦੁਰਗੰਧ ਆਉਂਦੀ ਹੈ।