ਟ੍ਰੈਕਟਰ ਵੀ ਹੋਏ ਡ੍ਰਾਈਵਰਲੈੱਸ, ਵੇਖੋ ਕਿਵੇਂ ਖੇਤਾਂ 'ਚ ਪੱਟਦੇ ਧੂੜਾਂ
ਜੀ ਹਾਂ, ਇਸ ਟ੍ਰੈਕਟਰ 'ਤੇ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ, ਕਿਉਂਕਿ ਇਸ ਨੂੰ ਚਲਾਉਣਾ ਹੀ ਨਹੀਂ ਪੈਣਾ।
Download ABP Live App and Watch All Latest Videos
View In Appਪਰ ਜਿਸ ਮਸ਼ੀਨਰੀ ਨਾਲ ਇਸ ਟ੍ਰੈਕਟਰ ਨੂੰ ਚੱਲਣ ਦੇ ਹੁਕਮ ਹੋਣਗੇ, ਉਹ ਆਪਣੇ ਇੰਟੈਲੀਜੈਂਟ ਕੰਪਿਊਟਰ ਦੀ ਮਦਦ ਨਾਲ ਉਸ ਦੇ ਨਾਲ ਕੰਮ ਕਰਦਾ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਇਕੱਲਾ ਕਿਸਾਨ ਦੋ ਮਸ਼ੀਨਾਂ ਨੂੰ ਚਲਾ ਸਕਦਾ ਹੈ। ਟ੍ਰੈਕਟਰ ਨੂੰ ਪ੍ਰੋਗਰਾਮ ਕਰ ਕੇ ਆਪ ਹਾਰਵੈਸਟਰ ਨਾਲ ਵਾਢੀ ਕਰ ਸਕਦਾ ਹੈ। ਵਿਗਿਆਨ ਤੇ ਤਕਨਾਲੋਜੀ ਦੀ ਤਰੱਕੀ ਨਾਲ ਇਨਸਾਨ ਦਾ ਕੰਮਕਾਜ ਸੌਖਾ ਹੋਣ ਦੀ ਇਹ ਬਿਹਤਰੀਨ ਉਦਾਹਰਣ ਹੈ।
ਖਾਸ ਗੱਲ ਇਹ ਹੈ ਕਿ ਕਿਸੇ ਦੂਜੇ ਵਾਹਨ ਦੇ ਅੱਗੇ ਆਉਣ ਨਾਲ ਇਹ ਆਪਣੇ ਆਪ ਰੁਕ ਜਾਵੇਗਾ ਤੇ ਉਸ ਦੇ ਚਲੇ ਜਾਣ 'ਤੇ ਮੁੜ ਆਪਣੇ ਪੰਧ 'ਤੇ ਚੱਲ ਪਵੇਗਾ।
ਕਿਸਾਨ ਆਪਣੀ ਦੂਜੀ ਮਸ਼ੀਨਰੀ ਦੀ ਦੇਖ ਰੇਖ ਕਰੇ ਤੇ ਸਵੈਚਾਲੀ ਟ੍ਰੈਕਟਰ ਆਪਣੇ ਕੰਮ ਲੱਗਿਆ ਰਹਿੰਦਾ ਹੈ।
ਜੇਕਰ ਕਿਸਾਨ ਕੋਲ ਨਹੀਂ ਤਾਂ ਵੀ ਕੰਪਿਊਟਰ ਦੀ ਸਹਾਇਤਾ ਨਾਲ ਟ੍ਰੈਕਟਰ ਨੂੰ ਕੰਮ 'ਤੇ ਲਾਇਆ ਵੀ ਜਾ ਸਕਦਾ ਹੈ ਤੇ ਹਟਾਇਆ ਵੀ ਜਾ ਸਕਦਾ ਹੈ। ਕੋਈ ਕਿਸਾਨ ਸੋਚ ਵੀ ਨਹੀਂ ਸਕਦਾ ਕਿ ਖੇਤ ਵਾਹੁਣਾ ਵੀ ਕਦੇ ਇੰਨਾ ਸੌਖਾ ਹੋ ਸਕਦਾ ਹੈ।
ਦਿਨ ਹੋਵੇ ਜਾਂ ਰਾਤ, ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕਿਉਂਕਿ ਇਨ੍ਹਾਂ ਟ੍ਰੈਕਟਰਜ਼ ਨੇ ਆਪਣੇ ਸੈਂਸਰਜ਼ ਤੋਂ ਕੰਮ ਲੈਣਾ ਹੈ।
ਇੰਨਾ ਹੀ ਨਹੀਂ ਕਿਸਾਨ ਕੋਲ ਖੜ੍ਹ ਕੇ ਟੈਬਲੇਟ ਰਾਹੀਂ ਟ੍ਰੈਕਟਰ ਨੂੰ ਕੰਮ 'ਤੇ ਲਗਾ ਸਕਦਾ ਹੈ।
ਪੂਰੀ ਤਰ੍ਹਾਂ ਸਵੈਚਾਲੀ ਇਨ੍ਹਾਂ ਟ੍ਰੈਕਟਰਾਂ ਨੂੰ ਕਿਸਾਨ ਆਪਣੀ ਲੋੜ ਮੁਤਾਬਕ ਨਿਰਦੇਸ਼ ਦੇ ਸਕਦਾ ਹੈ। ਜਿਵੇਂ ਕਿ ਤਵੀਆਂ/ਹਲ਼ ਮੱਧਮ ਰਫ਼ਤਾਰ 'ਤੇ ਚਲਾਉਣੇ ਹਨ ਜਾਂ ਬਿਲਕੁਲ ਹੌਲੀ।
ਇਨ੍ਹਾਂ ਟ੍ਰੈਕਟਰਾਂ ਨੂੰ ਇਸ ਤਰ੍ਹਾਂ ਪ੍ਰੋਗਰਾਮ ਕੀਤਾ ਹੋਇਆ ਹੈ ਕਿ ਇਹ ਖੇਤ ਵਿੱਚ ਕੰਮ ਆਉਣ ਵਾਲੀ ਹੋਰ ਮਸ਼ੀਨਰੀ ਨਾਲ ਪੂਰਾ ਤਾਲਮੇਲ ਬਣਾ ਕੇ ਚੱਲ ਸਕਣ।
ਇਨ੍ਹਾਂ ਦੇ ਸੈਂਸਰਜ਼ ਇੰਨੇ ਕਾਮਯਾਬ ਹਨ ਕਿ ਕਿਸੇ ਰੁਕਾਵਟ ਦੇ ਅੱਗੇ ਆਉਣ 'ਤੇ ਆਪਣੇ ਆਪ ਰੁਕ ਜਾਂਦੇ ਹਨ ਤੇ ਕਿਸਾਨ ਨੂੰ ਇਸ ਦੀ ਸੂਚਨਾ ਭੇਜ ਦਿੰਦੇ ਹਨ।
ਸਿਰਫ਼ ਕੇਸ ਆਈਐਚ ਹੀ ਨਹੀਂ ਚਾਲਕ ਰਹਿਤ ਟ੍ਰੈਕਟਰ ਬਣਾਉਣ ਵਿੱਚ ਨਿਊ ਹਾਲੈਂਡ ਵੀ ਪਿੱਛੇ ਨਹੀਂ ਰਹੀ।
ਖੇਤ ਵਿੱਚ ਟ੍ਰੈਕਟਰ ਨਾਲ ਕੰਮ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ।
ਕੇਸ ਆਈਐਚ ਦਾ ਇੰਜਣ 419 ਹਾਰਸ ਪਾਵਰ ਦੀ ਤਾਕਤ ਪੈਦਾ ਕਰਦਾ ਹੈ ਤੇ ਮਲਟੀ ਐਕਸਲ ਡ੍ਰਾਈਵ ਹਨ। ਇਨ੍ਹਾਂ ਟ੍ਰੈਕਟਰਾਂ ਵਿੱਚ ਅਗਲੇ ਤੇ ਪਿਛਲੇ ਦੋਵਾਂ ਐਕਸਲਜ਼ 'ਤੇ ਚਾਰ-ਚਾਰ ਟਾਇਰ ਹਨ ਤਾਂ ਜੋ ਇੰਨੀ ਸ਼ਕਤੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ।
ਸੀਐਨਐਚ ਇੰਡਸਟ੍ਰੀ ਵੱਲੋਂ ਲੰਮੀ ਖੋਜ ਤੋਂ ਬਾਅਦ 2016 ਵਿੱਚ ਅਜ਼ਮਾਇਸ਼ੀ ਟ੍ਰੈਕਟਰ ਤਿਆਰ ਕੀਤਾ ਸੀ। ਇਹ ਟ੍ਰੈਕਟਰ ਹੁਣ ਵਿਕਰੀ ਲਈ ਤਿਆਰ ਹਨ ਤੇ ਟ੍ਰੈਕਟਰ ਦੀ ਇਸ ਰੇਂਜ ਦਾ ਨਾਂਅ ਕੇਸ ਆਈਐਚ ਰੱਖਿਆ ਗਿਆ ਹੈ।
ਪਰ ਅੱਜ ਅਸੀਂ ਤੁਹਾਨੂੰ ਅਜਿਹੇ ਟ੍ਰੈਕਟਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ।
ਜੀ ਹਾਂ, ਇਹ ਹਨ ਅਮਰੀਕਾ ਦੇ ਡ੍ਰਾਈਵਰਲੈੱਸ ਟ੍ਰੈਕਟਰ।
ਇਨ੍ਹਾਂ ਵਿੱਚੋਂ ਕਈ ਡ੍ਰਾਈਵਰਲੈੱਸ ਟ੍ਰੈਕਟਰਜ਼ ਦੇ ਤਾਂ ਚਾਲਕ ਸੀਟ ਹੀ ਨਹੀਂ ਹੁੰਦੀ।
- - - - - - - - - Advertisement - - - - - - - - -