✕
  • ਹੋਮ

ਪਤਨੀ ਦੀ ਯਾਦ 'ਚ ਇੱਕ ਹੋਰ ਤਾਜ ਮਹਲ ਤਿਆਰ

ਏਬੀਪੀ ਸਾਂਝਾ   |  13 Feb 2017 03:07 PM (IST)
1

2

3

ਇਸ ਨੂੰ ਬਣਾਉਣ ਵਿੱਚ ਜ਼ਮੀਨ ਤੇ ਉਸਾਰੀ ਲਾਗਤ ਮਿਲਾ ਕੇ 35 ਲੱਖ ਰੁਪਏ ਲੱਗੇ ਹਨ। ਹੁਣ ਇਹ ਪੂਰਾ ਹੋ ਚੁੱਕੇ ਮਕਬਰੇ ਵਿੱਚ ਟਾਈਲਸ, ਮਾਰਬਲ, ਗ੍ਰੇਨਾਈਟ ਪੱਥਰ, ਸ਼ੀਸ਼ਾ, ਸਟੀਲ ਤੇ ਲਾਈਟਿੰਗ ਦਾ ਜ਼ਬਰਦਸਤ ਕੰਮ ਕੀਤਾ ਗਿਆ ਹੈ। ਮਕਬਰੇ ਦਾ ਗੁੰਬਦ ਸ਼ਾਹਜੰਗੀ ਦੇ ਹਾਫਿਜ਼ ਤੈਯਬ ਨੇ ਤਿਆਰ ਕੀਤਾ ਹੈ। ਉਥੇ ਹੀ ਉਸ ਦੇ ਚਾਰ ਮੀਨਾਰ ਦੇ ਨਿਰਮਾਣ ਦੇ ਲਈ ਗੁਜਰਾਤ ਦੇ ਕਾਰੀਗਰ ਨੌਸ਼ਾਦ ਨੇ ਵਧੀਆ ਵਧੀਆ ਨੱਕਾਸ਼ੀ ਕੀਤੀ ਹੈ।

4

ਅੱਜ ਕੱਲ੍ਹ ਸ਼ਾਮ ਹੁੰਦੇ ਡਾਕਟਰ ਨਜ਼ੀਰ ਦੀ ਪਤਨੀ ਦੇ ਇਸ ਮਕਬਰੇ ਵਿੱਚ ਸੰਗਮਰਮਰ ਦੇ ਗੁੰਬਦ ਤੇ ਮੀਨਾਰ ਰੋਸ਼ਨੀ ਨਾਲ ਚਮਕ ਉਠਦੇ ਹਨ। ਉਸ ਨੂੰ ਦੇਖਣ ਸਵੇਰੇ-ਸ਼ਾਮ ਆਸਪਾਸ ਦੇ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ। ਸਭ ਦੀ ਜ਼ੁਬਾਨ ਤੋਂ ਇਹੀ ਨਿਕਲਦਾ ਹੈ ਕਿ ਮੁਹੱਬਤ ਦੀ ਅਦਭੁਤ ਮਿਸਾਲ ਹੈ। ਪਤਨੀ ਹੁਸਨਬਾਨੋ ਦੀ ਮੌਤ ਹੋਣ 'ਤੇ ਉਨ੍ਹਾਂ ਦੀ ਯਾਦ ਵਿੱਚ ਡਾਕਟਰ ਨਜ਼ੀਰ ਨੇ ਦੋ ਮਹੀਨੇ ਬਾਅਦ ਮਕਬਰੇ ਦਾ ਕੰਮ ਸ਼ੁਰੂ ਕਰਵਾਇਆ ਸੀ।

5

ਡਾਕਟਰ ਨਜ਼ੀਰ ਹੋਮਿਓਪੈਥੀ ਦੇ ਡਾਕਟਰ ਹੋਣ ਕਾਰਨ ਉਨ੍ਹਾਂ ਦੀ ਆਮਦਨ ਸੀਮਤ ਸੀ। ਨਾਲ 10 ਬੱਚਿਆਂ ਨੂੰ ਪੜ੍ਹਾਉਣ ਤੇ ਸਭ ਨੂੰ ਆਤਮ ਨਿਰਭਰ ਬਣਾਉਣ ਦੀ ਜ਼ਿੰਮੇਵਾਰੀ ਸੀ। ਆਰਥਿਕ ਪੱਖੋਂ ਕਮਜ਼ੋਰ ਹੁੰਦਿਆਂ ਵੀ ਉਨ੍ਹਾਂ ਨੇ ਪੰਜ ਬੇਟੇ ਤੇ ਪੰਜ ਬੇਟੀਆਂ ਨੂੰ ਪੜ੍ਹਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਤਿੰਨ ਬੇਟੇ ਤੇ ਤਿੰਨ ਬੇਟੀਆਂ ਨੇ ਬੈਚਲਰ ਇਨ ਹੋਮਿਓ ਮੈਡੀਕਲ ਐਂਡ ਸਰਜਰੀ (ਬੀ ਐਚ ਐਮ ਐਸ) ਦੀ ਪੜ੍ਹਾਈ ਕੀਤੀ। ਇਹ ਸਾਰੇ ਹੁਣ ਹੋਮਿਓਪੈਥੀ ਦੇ ਡਾਕਟਰ ਬਣ ਕੇ ਆਤਮ ਨਿਰਭਰ ਬਣ ਚੁੱਕੇ ਹਨ। ਬਾਕੀ ਦੋ ਬੇਟੇ ਬੀਏ ਤੱਕ ਪੜ੍ਹਾਈ ਕਰ ਸਕੇ। ਇਸ ਲਈ ਉਨ੍ਹਾਂ ਨੂੰ ਰੁਜ਼ਗਾਰ ਲਈ ਵਪਾਰ ਸ਼ੁਰੂ ਕਰਵਾ ਦਿੱਤਾ।

6

ਆਪਣੀ ਪਤਨੀ ਦੇ ਗ਼ਮ ਵਿੱਚ ਡਾਕਟਰ ਨਜ਼ੀਰ ਟੁੱਟ ਗਏ, ਪਰ ਵਾਅਦਾ ਨਹੀਂ ਭੁੱਲੇ। ਮੁਹੱਬਤ ਦੀ ਨਿਸ਼ਾਨੀ ਬਣਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੋ ਸਾਲ ਤੱਕ ਉਸ ਦਾ ਕੰਮ ਚਲਦਾ ਰਿਹਾ, ਜੋ ਹੁਣ ਪੂਰਾ ਹੋਇਆ ਹੈ। ਇਸ ਵਿੱਚ ਡਾਕਟਰ ਨਜ਼ੀਰ ਨੇ ਆਪਣੀ ਪੂਰੀ ਕਮਾਈ ਲਾ ਦਿੱਤੀ। ਉਹ ਕਹਿੰਦੇ ਹਨ ਕਿ ਅਸੀਂ ਰੋਜ਼ ਕਮਾਉਣ-ਖਾਣ ਵਾਲਿਆਂ ਵਿੱਚੋਂ ਹਾਂ। ਇਸ ਲਈ ਮਕਬਰਾ ਬਣਾਉਣ ਵਿੱਚ ਪਾਈ-ਪਾਈ ਲਾ ਦਿੱਤੀ। ਇਸ ਨੂੰ ਬਣਾਉਣ ਵਿੱਚ ਪਤਨੀ ਦੇ ਨਾਂ ਜਮ੍ਹਾ ਪੈਸੇ ਤੇ ਆਪਣੀ ਬਚਤ ਵੀ ਬੈਂਕ ਵਿੱਚੋਂ ਕਢਵਾ ਕੇ ਲਾ ਦਿੱਤੀ ਹੈ। ਬੱਚਿਆਂ ਨੇ ਵੀ ਭਰਪੂਰ ਸਹਿਯੋਗ ਕੀਤਾ। ਤਾਜ ਮਹਲ ਬਣ ਗਿਆ ਪਰ ਡਾਕਟਰ ਨਜ਼ੀਰ ਦੀ ਆਰਥਿਕ ਹਾਲਤ ਬਹੁਤ ਵਿਗੜ ਚੁੱਕੀ ਹੈ। ਉਹ ਕਹਿੰਦੇ ਹਨ ਕਿ ਸ਼ਾਹਜਹਾਂ ਬਾਦਸ਼ਾਹ ਸਨ, ਉਨ੍ਹਾਂ ਕੋਲ ਪੈਸੇ ਦੀ ਕਮੀ ਨਹੀਂ ਸੀ।

7

ਭਾਗਲਪੁਰ: ਹੁਣ ਮੁਹੱਬਤ ਦੀ ਇੱਕ ਬੇਮਿਸਾਲ ਨਵੀਂ ਕਹਾਣੀ ਤਿਆਰ ਹੋ ਗਈ ਹੈ। ਬਿਹਾਰ ਦੇ ਭਾਗਲਪੁਰ ਦੇ ਡਾਕਟਰ ਨਜ਼ੀਰ ਆਲਮ ਤੇ ਹੁਸਨ ਬਾਨੋ ਇੱਕ-ਦੂਸਰੇ ਨਾਲ ਕਾਫੀ ਮੁਹੱਬਤ ਕਰਦੇ ਸਨ। ਦੋਵਾਂ ਦਾ ਵਿਆਹ 57 ਸਾਲ ਪਹਿਲਾਂ ਹੋਇਆ ਸੀ। ਚਾਰ ਸਾਲ ਪਹਿਲਾਂ ਦੋਵੇਂ ਹੱਜ ਕਰਨ ਗਏ। ਵਾਪਸ ਆ ਕੇ ਤੈਅ ਕੀਤਾ ਕਿ ਜਿਸ ਦੀ ਮੌਤ ਪਹਿਲਾਂ ਹੋਵੇਗੀ, ਉਸ ਦਾ ਮਕਬਰਾ ਘਰ ਅੱਗੇ ਬਣੇਗਾ। ਇਹ ਉਨ੍ਹਾਂ ਦੇ ਸੁਫਨਿਆਂ ਦਾ ਤਾਜ ਮਹਲ ਹੋਵੇਗਾ। ਉਨ੍ਹਾਂ ਨੇ ਇਸ ਨੂੰ ਜ਼ੁਬਾਨੀ ਵਸੀਅਤ ਦੇ ਰੂਪ ਵਿੱਚ ਆਪਣੇ ਬੱਚਿਆਂ ਨੂੰ ਵੀ ਦੱਸ ਦਿੱਤਾ। ਦੋ ਸਾਲ ਹੀ ਹੋਏ ਸੀ ਕਿ 2015 ਵਿੱਚ ਡਾਕਟਰ ਨਜ਼ੀਰ ਦੀ ਪਤਨੀ ਦੀ ਮੌਤ ਹੋ ਗਈ।

  • ਹੋਮ
  • ਅਜ਼ਬ ਗਜ਼ਬ
  • ਪਤਨੀ ਦੀ ਯਾਦ 'ਚ ਇੱਕ ਹੋਰ ਤਾਜ ਮਹਲ ਤਿਆਰ
About us | Advertisement| Privacy policy
© Copyright@2026.ABP Network Private Limited. All rights reserved.