ਵਾਸ਼ਿੰਗਟਨ: ਕਹਾਵਤ ਹੈ ਕਿ ਜਿਹੜੀ ਚੀਜ਼ ਨਸੀਬ ਵਿੱਚ ਹੁੰਦੀ ਹੈ, ਉਹ ਉਸ ਤੱਕ ਆ ਹੀ ਜਾਂਦੀ ਹੈ। ਕੁਝ ਅਜਿਹਾ ਹੀ ਇੱਕ ਔਰਤ ਨਾਲ ਹੋਇਆ। ਦਰਅਸਲ, ਅਮਰੀਕੀ ਰਾਜ ਮੈਸਾਚਿਉਸੇਟਸ ਦੀ ਰਹਿਣ ਵਾਲੀ ਲੀ ਰੋਜ਼ ਫੀਗਾ ਨਾਮ ਦੀ ਔਰਤ ਨੇ ਮਾਰਚ ਵਿੱਚ ਸਾਊਥਵਿਕ ਵਿੱਚ ਇੱਕ ਭਾਰਤੀ ਪਰਿਵਾਰ ਦੀ ਲੱਕੀ ਸਟਾਪ ਦੁਕਾਨ ਤੋਂ ਲਾਟਰੀ ਟਿਕਟ ਖਰੀਦੀ ਸੀ।


ਉਹ ਨੇ ਕਾਹਲੀ ਵਿੱਚ ਬਿਨਾਂ ਕਿਸੇ ਸਕਰੈਚ ਕੀਤਿਆਂ ਬੇਕਾਰ ਸਮਝ ਟਿਕਟ ਸੁੱਟ ਦਿੱਤੀ ਤੇ ਦੁਕਾਨ ਤੋਂ ਚਲੀ ਗਈ। ਕੁਝ ਦਿਨਾਂ ਬਾਅਦ ਦੁਕਾਨ ਮਾਲਕ ਦੇ ਪੁੱਤਰ ਅਭੀ ਨੇ ਟਿਕਟ ਵੇਖ ਕੇ ਇਸ ਨੂੰ ਖੁਰਚਿਆ ਤਾਂ ਪਤਾ ਲੱਗਿਆ ਕਿ ਇਹ ਇੱਕ ਖੁਸ਼ਕਿਸਮਤ ਟਿਕਟ ਹੈ, ਜਿਸ ਦਾ ਇਨਾਮ 1 ਲੱਖ ਡਾਲਰ ਹੈ।


ਅਭੀ ਨੇ ਇਹ ਗੱਲ ਆਪਣੇ ਪਰਿਵਾਰ ਤੇ ਪਿਤਾ ਨੂੰ ਦੱਸੀ, ਜਿਸ ਤੋਂ ਬਾਅਦ ਸਾਰਿਆਂ ਨੇ ਮਹਿਲਾ ਗਾਹਕ ਨੂੰ ਟਿਕਟ ਵਾਪਸ ਕਰਨ ਦਾ ਫੈਸਲਾ ਕੀਤਾ। ਔਰਤ ਇਸ ਦੁਕਾਨ ਦੀ ਨਿਯਮਤ ਗਾਹਕ ਸੀ, ਇਸ ਲਈ ਉਸ ਨੂੰ ਲੱਭਣਾ ਮੁਸ਼ਕਲ ਨਹੀਂ ਸੀ। ਉਸੇ ਸਮੇਂ, ਜਦੋਂ ਔਰਤ ਨੂੰ ਲਾਟਰੀ ਜਿੱਤਣ ਦੀ ਜਾਣਕਾਰੀ ਮਿਲੀ ਤਾਂ ਉਹ ਬਹੁਤ ਖੁਸ਼ ਹੋਈ ਤੇ ਦੁਕਾਨ ਮਾਲਕ ਦਾ ਧੰਨਵਾਦ ਕੀਤਾ। ਉਥੇ ਦੂਸਰੇ ਗਾਹਕ ਵੀ ਦੁਕਾਨ ਦੇ ਮਾਲਕ ਦੀ ਇਮਾਨਦਾਰੀ ਲਈ ਪ੍ਰਸ਼ੰਸਾ ਕਰ ਰਹੇ ਹਨ।


ਲੱਕੀ ਸਪਾਟ ਦੁਕਾਨ ਦੇ ਮਾਲਕ ਮੌਨੀਸ਼ ਸ਼ਾਹ ਨੇ ਦੱਸਿਆ ਕਿ ਜਦੋਂ ਉਸ ਨੂੰ ਲਾਟਰੀ ਟਿਕਟ ਦੀ ਜਾਣਕਾਰੀ ਮਿਲੀ ਤਾਂ ਉਹ ਦੋ ਰਾਤਾਂ ਲਈ ਨੀਂਦ ਨਹੀਂ ਆਈ। ਉਸ ਨੇ ਇਹ ਜਾਣਕਾਰੀ ਆਪਣੇ ਪਰਿਵਾਰ ਨੂੰ ਭਾਰਤ ਵਿੱਚ ਫੋਨ ਰਾਹੀਂ ਦਿੱਤੀ, ਜਿੱਥੇ ਪਰਿਵਾਰ ਨੇ ਮੌਨੀਸ਼ ਨੂੰ ਮਹਿਲਾ ਗਾਹਕ ਨੂੰ ਟਿਕਟ ਵਾਪਸ ਕਰਨ ਲਈ ਕਿਹਾ। ਇਸ ਤੋਂ ਬਾਅਦ, ਪਰਿਵਾਰ ਨੇ ਟਿਕਟ ਵਾਪਸ ਕਰਨ ਦਾ ਫੈਸਲਾ ਕੀਤਾ।


ਉਸੇ ਸਮੇਂ ਦੇਸ਼ ਭਰ ਤੋਂ ਲੋਕ ਮਨੀਸ਼ ਦੇ ਪਰਿਵਾਰ ਨੂੰ ਵਧਾਈ ਦੇ ਰਹੇ ਹਨ ਤੇ ਇੰਟਰਵਿਊ ਲਈ ਬੇਨਤੀ ਕਰ ਰਹੇ ਹਨ। ਮੌਨੀਸ਼ ਨੇ ਕਿਹਾ ਕਿ 'ਜੇ ਮੈਂ ਉਹ ਮਿਲੀਅਨ ਟਿਕਟ ਰੱਖੀ ਹੁੰਦੀ ਤਾਂ ਮੈਂ ਇੰਨਾ ਮਸ਼ਹੂਰ ਨਾ ਹੁੰਦਾ। ਇਸ ਲਈ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਨੂੰ ਵਾਪਸ ਦੇ ਦਿੱਤਾ ਹੈ।


ਇਹ ਵੀ ਪੜ੍ਹੋ: Jacqueline Fernandez ਨੂੰ ਬਗੈਰ ਮੇਕਅਪ ਵੇਖ ਉੱਡੇ ਫੈਨਸ ਦੇ ਹੋਸ਼, ਲੋਕਾਂ ਨੇ ਪੁੱਛੇ ਅਜਿਹੇ ਸਵਾਲ ਕਿ ਜਾਣ ਹੋ ਜਾਓਗੇ ਹੈਰਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904