ਨਵੀਂ ਦਿੱਲੀ: ਦਿੱਲੀ ਪੁਲਿਸ (Delhi Police) ਨੇ ਨੀਰਜ ਬਵਾਨਾ (Neeraj Bawana) ਗਰੋਹ ਦੇ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਚਾਰੇ ਬਦਮਾਸ਼ ਬ੍ਰੇਜ਼ਾ ਤੇ ਸਕਾਰਪੀਓ ਗੱਡੀਆਂ ਵਿੱਚ ਸਵਾਰ ਹੋ ਕੇ 4-5 ਮਈ ਦੀ ਰਾਤ ਨੂੰ ਛਤਰਸਾਲ ਸਟੇਡੀਅਮ (chhatrasal stadium) ਵਿੱਚ ਪਹੁੰਚੇ ਸਨ। ਪੁਲਿਸ ਨੇ ਏਬੀਪੀ ਨਿਊਜ਼ ਨੂੰ ਦੱਸਿਆ ਸੀ ਕਿ ਘਟਨਾ ਵਾਲੇ ਸਥਾਨ ਤੋਂ ਪੁਲਿਸ ਨੇ ਬ੍ਰੇਜਾ ਤੇ ਸਕਾਰਪੀਓ ਗੱਡੀ ਬਰਾਮਦ ਕੀਤੀ, ਨੀਰਜ ਬਵਾਨਾ ਗਰੋਹ ਨਾਲ ਸਬੰਧਤ ਹੈ।
ਪੁਲਿਸ ਨੂੰ ਇਸ ਘਟਨਾ ਵਿੱਚ ਸੁਸ਼ੀਲ ਦੇ ਨਾਲ ਨੀਰਜ ਬਵਾਨਾ ਗਰੋਹ ਦੇ ਮੈਂਬਰਾਂ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਨੂੰ ਸਕਾਰਪੀਓ ਕਾਰ ਵਿਚੋਂ ਹੀ ਇੱਕ ਡਬਲ ਬੈਰਲ ਗਨ ਮਿਲੀ ਸੀ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਚਾਰੇ ਬਦਮਾਸ਼ਾਂ ਨੂੰ ਘੇਰ ਕੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਹੈ।
ਦਿੱਲੀ ਪੁਲਿਸ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਸ ਰਾਤ ਓਲੰਪਿਅਨ ਸੁਸ਼ੀਲ ਕੁਮਾਰ ਨੇ ਨੀਰਜ ਬਾਵਾਨਾ ਗਰੋਹ ਦੇ ਮੈਂਬਰਾਂ ਨੂੰ ਬੁਲਾਇਆ ਸੀ। ਇਸ ਤੋਂ ਬਾਅਦ ਇਨ੍ਹਾਂ ਨੇ ਸਾਗਰ ਧਨਕੜ ਤੇ ਉਸ ਦੇ ਸਾਥੀ ਸੋਨੂੰ ਮਾਹਲ ਦੀ ਕੁੱਟਮਾਰ ਕੀਤੀ। ਪੁਲਿਸ ਸੂਤਰਾਂ ਅਨੁਸਾਰ ਸਾਗਰ ਧਨਖੜ ਵੀ ਕਾਲਾ ਜੱਠੇੜੀ ਗਰੋਹ ਨਾਲ ਜੁੜਿਆ ਹੋਇਆ ਸੀ।
ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਲੇ ਜੱਠੇਰੀ ਗਰੋਹ ‘ਤੇ ਵੀ ਮੈਕੋਕਾ ਵੀ ਲਾਇਆ ਹੈ। ਕਾਲਾ ਜੱਠੇੜੀ ਵਿਦੇਸ਼ਾਂ ਵਿੱਚ ਬੈਠੇ ਆਪਣਾ ਗਿਰੋਹ ਚਲਾ ਰਹੇ ਹਨ। ਇੱਥੇ ਉਸ ਦੇ ਗੁੰਡੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚ ਕਤਲ, ਡਕੈਤੀ ਤੇ ਜਬਰਦਸਤੀ ਵਰਗੇ ਜੁਰਮ ਕਰ ਰਹੇ ਹਨ।
ਪੁਲਿਸ ਸੂਤਰਾਂ ਅਨੁਸਾਰ ਕਾਲਾ ਜੱਠੇੜੀ ਵਿਵਾਦਤ ਜ਼ਮੀਨਾਂ ਵਿੱਚ ਸੌਦਾ ਕਰਦਾ ਹੈ ਤੇ ਫਿਰ ਉਨ੍ਹਾਂ ਜ਼ਮੀਨਾਂ ਤੋਂ ਕਬਜ਼ਾ ਛੁਡਾ ਕੇ ਕਮਿਸ਼ਨ ਦੀ ਖੇਡ ਖੇਡਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਕਾਲਾ ਜੱਠੇੜੀ ਦੇ ਗਿਰੋਹ ਵਿਚ ਲਗਭਗ 500 ਗੁੰਡੇ ਹਨ। ਫਿਲਹਾਲ ਕਾਲਾ ਜੱਠੇੜੀ ਰਾਜਸਥਾਨ ਨੇ ਬਦਨਾਮ ਲਾਰੈਂਸ ਬਿਸ਼ਨੋਈ ਗਿਰੋਹ ਦੀ ਵੀ ਕਮਾਂਡ ਸਾਂਭੀ ਹੋਈ ਹੈ।
ਜੇਲ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ ਰਿਮਾਂਡ 'ਤੇ ਲਿਆ ਹੈ। ਕਾਲਾ ਜੱਠੇੜੀ ਬਾਰੇ ਪੁੱਛਗਿੱਛ ਕਰੇਗੀ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਲਾਰੈਂਸ ਬਿਸ਼ਨੋਈ, ਸੰਪਤ ਨੇਹਰਾ ਤੇ 2 ਹੋਰ ਬਦਮਾਸ਼ਾਂ ਨੂੰ ਸਾਗਰ ਕਤਲ ਕੇਸ ਵਿੱਚ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਹੈ। ਇਹ ਸਾਰੇ ਗੈਂਗਸਟਰ ਦਿੱਲੀ ਰਾਜਸਥਾਨ ਅਤੇ ਹਰਿਆਣਾ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਨ। ਕਾਲਾ ਜਠੇੜੀ ਗੈਂਗ ਅਤੇ ਸਾਗਰ ਧਨਖੜ ਕਤਲ ਕੇਸ ਵਿੱਚ ਦਿੱਲੀ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।
ਦਰਅਸਲ, ਜਾਂਚ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਸੁਸ਼ੀਲ ਪਹਿਲਵਾਨ ਅਤੇ ਕਾਲਾ ਜੱਠੇੜੀ ਵੀ ਸੰਪਰਕ ਵਿੱਚ ਸਨ। ਉਸ ਵਕਤ ਸੁਸ਼ੀਲ ਕੁਮਾਰ ਨੇ ਬਹੁਤ ਸਾਰੇ ਕਾਰੋਬਾਰੀਆਂ ਨੂੰ ਕਾਲਾ ਜੱਠੇੜੀ ਨੂੰ ਜਬਰੀ ਉਗਾਹੀ ਕਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਸੁਸ਼ੀਲ ਕੁਮਾਰ ਕਮਿਸ਼ਨ ਲੈਕੇ ਕਾਰੋਬਾਰੀ ਦਾ ਕਾਲਾ ਜੱਠੇੜੀ ਨਾਲ ਸਮਝੌਤਾ ਕਰਵਾਉਂਦਾ ਸੀ।
ਇਹ ਵੀ ਪੜ੍ਹੋ: 12th Class Exam 2021: ਕੇਂਦਰ ਸਰਕਾਰ ਦਾ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਕੀ ਇਰਾਦਾ? ਜਾਣੋ ਅਸਲੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin