✕
  • ਹੋਮ

ਜਿਨ੍ਹਾਂ 'ਚ ਬੈਠਣ ਦੇ ਸੁਫ਼ਨੇ ਲੈਂਦੇ ਲੋਕ, ਉਹ ਕਰੋੜਾਂ ਦੀਆਂ ਕਾਰਾਂ ਇੱਥੇ ਮਿੱਟੀ-ਘੱਟਾ ਖਾਂਦੀਆਂ ਨੇ..

ਏਬੀਪੀ ਸਾਂਝਾ   |  11 Oct 2017 02:38 PM (IST)
1

2

3

4

5

6

ਖਾਸ ਗੱਲ ਇਹ ਹੈ ਕਿ ਕੁੱਝ ਲੋਕਾਂ ਨੇ ਇਸ ਕਾਨੂੰਨ ਦਾ ਮਜ਼ਾਕ ਬਣਾਇਆ ਹੈ। ਕੁੱਝ ਲੋਕ ਨਕਲੀ ਚੈੱਕ ਲਗਾ ਕੇ ਇਹ ਕਾਰਾਂ ਖਰੀਦ ਕੇ ਚੰਗੀ ਤਰ੍ਹਾਂ ਘੁੰਮਦੇ ਹਨ ਅਤੇ ਫਿਰ ਚੈੱਕ ਬਾਊਂਸ ਹੋਣ ਮਗਰੋਂ ਲਾਵਾਰਿਸ ਹਾਲਤ ‘ਚ ਗੱਡੀਆਂ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਂਦੇ ਹਨ।

7

ਅਜਿਹੀਆਂ ਹੀ ਹੋਰ ਕਾਰਾਂ ਲਵਾਰਿਸ ਮਿਲਣ ‘ਤੇ ਪਤਾ ਲੱਗਾ ਕਿ ਇਸ ਦਾ ਕਾਰਨ ਹੈ ਦੁਬਈ ਦੀ ਸ਼ਰੀਅਤ। ਇਸ ਕਾਨੂੰਨ ਦੇ ਹਿਸਾਬ ਨਾਲ ਜੇਕਰ ਕਿਸੇ ਵਿਅਕਤੀ ਨੇ ਚੈੱਕ ਜਾਂ ਉਧਾਰ ‘ਚ ਕੋਈ ਕਾਰ ਲਈ ਹੈ ਅਤੇ ਚੈੱਕ ਬਾਊਂਸ ਹੋ ਗਿਆ ਹੈ ਤਾਂ ਉਸ ਵਿਅਕਤੀ ਨੂੰ ਜੇਲ ਜਾਣਾ ਪੈਂਦਾ ਹੈ।

8

ਇਸਦਾ ਸੱਚ ਦੁਬਈ ਦੇ ਇਕ ਏਅਰਪੋਰਟ ‘ਤੇ 5 ਕਰੋੜ ਦੀ ਕੀਮਤ ਵਾਲੀ ਫਰਾਰੀ ਦੇ ਲਵਾਰਿਸ ਹਾਲਤ ‘ਚ ਮਿਲਣ ਨਾਲ ਖੁੱਲ੍ਹਾ। ਇਸ ਕਾਰ ‘ਤੇ ਨਾ ਹੀ ਰਜਿਸਟਰੇਸ਼ਨ ਨੰਬਰ ਸੀ ਤੇ ਨਾ ਕੋਈ ਹੋਰ ਜਾਣਕਾਰੀ।

9

ਦੁਬਈ: ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਜਿਨ੍ਹਾਂ ਨੂੰ ਖਰੀਦਣ ਦੇ ਹਰ ਕੋਈ ਸੁਪਨੇ ਦੇਖਦਾ ਹੈ, ਦੁਬਈ ‘ਚ ਸੜਕਾਂ ‘ਤੇ ਲਵਾਰਿਸ ਹਾਲਤ ‘ਚ ਪਈਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੇ ਇਕ-ਦੋ ਨਹੀਂ ਸਗੋਂ 3000 ਤੋਂ ਵਧੇਰੇ ਮਾਮਲੇ ਦੇਖਣ ਨੂੰ ਮਿਲੇ ਹਨ।

  • ਹੋਮ
  • ਅਜ਼ਬ ਗਜ਼ਬ
  • ਜਿਨ੍ਹਾਂ 'ਚ ਬੈਠਣ ਦੇ ਸੁਫ਼ਨੇ ਲੈਂਦੇ ਲੋਕ, ਉਹ ਕਰੋੜਾਂ ਦੀਆਂ ਕਾਰਾਂ ਇੱਥੇ ਮਿੱਟੀ-ਘੱਟਾ ਖਾਂਦੀਆਂ ਨੇ..
About us | Advertisement| Privacy policy
© Copyright@2026.ABP Network Private Limited. All rights reserved.