2500 ਕੁੜੀਆਂ ਦੀ ਸਿੱਖਿਆ ਲਈ 6000 ਕਿਲੋਮੀਟਰ ਸਕੇਟਿੰਗ ਕਰਨ ਉੱਤਰਿਆ ਕਾਰੋਬਾਰੀ
ਉਨ੍ਹਾਂ ਦੀ ਇਸ ਯਾਤਰਾ ਨੂੰ ਮਸ਼ਹੂਰ ਬ੍ਰਾਂਡ ਟਾਈਟਨ ਦਾ ਕਾਰਪੋਰੇਟ ਸੋਸ਼ਮ ਪ੍ਰੋਗਰਾਮ ਈਸੀਐਚਓ ਸਪੋਰਟ ਕਰ ਰਿਹਾ ਹੈ। ਈਸੀਐਚਓ ਦਾ ਮਤਲਬ ਸਿੱਖਿਅਤਾਂ ਨੂੰ ਅੱਗੇ ਲੈ ਜਾਣ ਲਈ ਹੈ। (ਤਸਵੀਰਾਂ- ਫੇਸਬੁੱਕ)
ਰਾਣਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਪਿਤਾ ਤੋਂ ਸਿੱਖਿਆ ਹੈ ਕਿ ਜੇਕਰ ਕੁੜੀਆਂ ਪੜ੍ਹਨਗੀਆਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਿੱਖਿਅਤ ਹੋਣਗੀਆਂ।
ਰਾਣਾ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਇਸ ਖੇਡ ਵਿੱਚ ਉਹ ਕੋਈ ਪ੍ਰੋਫੈਸ਼ਨਲ ਨਹੀਂ ਤੇ ਬੇਂਗਲੁਰੂ ਤੋਂ ਲੈ ਕੇ ਪੁਣੇ ਤਕ ਦਾ ਰਸਤਾ ਕਾਫੀ ਮੁਸ਼ਕਲਾਂ ਭਰਿਆ ਸੀ।
ਰਾਣਾ ਨੇ ਤਾਮਿਲਨਾਡੂ ਦੇ ਹੋਸੁਰ ਤੋਂ ਇਸ ਦੌੜ ਦੀ ਸ਼ੁਰੂਆਤ ਕੀਤੀ। ਨਾਲ ਹੀ 10 ਦਿਨਾਂ ਵਿੱਚ 800 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਐਤਵਾਰ ਨੂੰ ਪੁਣੇ ਪਹੁੰਚ ਗਏ। ਰਾਣਾ ਨੇ ਦੱਸਿਆ ਕਿ ਪਹਿਲੀ 800 ਕਿਲੋਮੀਟਰ ਦੇ ਸਫ਼ਰ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ।
ਰਾਣਾ ਸਕੇਟਿੰਗ ਰਾਹੀਂ ਇਸ ਸਫ਼ਰ ਨੂੰ 90 ਦਿਨਾਂ ਵਿੱਚ ਪੂਰਾ ਕਰਨਗੇ ਤੇ ਇਹ ਚਾਰੇ ਦਿਸ਼ਾਵਾਂ ਯਾਨੀ ਕੁੱਲ 20 ਸ਼ਹਿਰਾਂ ਵਿੱਚੋਂ ਗੁਜ਼ਰੇਗੀ। ਇਨ੍ਹਾਂ ਚਾਰ ਮੈਟਰੋ ਸ਼ਹਿਰ ਵੀ ਸ਼ਾਮਲ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਫ਼ਰ ਨਾਲ ਉਹ 25 ਹਜ਼ਾਰ ਕੁੜੀਆਂ ਦੀ ਸਿੱਖਿਆ ਲਈ ਨੌਂ ਕਰੋੜ ਰੁਪਏ ਜੁਟਾ ਲੈਣਗੇ।
ਵਿਸ਼ਾਖਾਪਟਨਮ ਦੇ ਵਪਾਰੀ ਰਾਣਾ ਉੱਪਲਾਪੱਤੀ 37 ਸਾਲ ਦੀ ਉਮਰ ਵਿੱਚ ਹੀ ਕੁੜੀਆਂ ਦੀ ਪੜ੍ਹਾਈ ਵਿੱਚ ਸੁਧਾਰ ਤੇ ਪੈਸੇ ਜੁਟਾਉਣ ਲਈ ਦੌੜ ਲਾਉਣ ਲਈ ਨਿਕਲੇ ਹਨ। ਰਾਣਾ ਨੇ ਦੱਸਿਆ ਕਿ ਉਹ ਜਨਮ ਤੋਂ ਹੀ ਆਸ਼ਾਵਾਦੀ ਰਹੇ ਹਨ। ਉਨ੍ਹਾਂ ਪੰਜ ਸਤੰਬਰ ਤੋਂ ਇਸ ਦੌੜ ਦੀ ਸ਼ੁਰੂਆਤ ਕੀਤੀ ਸੀ, ਜੋ ਪੂਰੇ ਛੇ ਹਜ਼ਾਰ ਕਿਲੋਮੀਟਰ ਲੰਮੀ ਹੈ।