ਦੋ ਨੱਕ ਵਾਲੇ ਟੌਬੀ ਦੀਆਂ ਖਾਸ ਤਸਵੀਰਾਂ
ਏਬੀਪੀ ਸਾਂਝਾ | 13 Feb 2017 10:53 AM (IST)
1
ਟੌਬੀ ਨੂੰ ਬਚਾਏ ਜਾਣ ਤੋਂ ਬਾਅਦ ਉਹ ਆਪਣੇ ਇਸ ਅਨੌਖੇਪਣ ਲਈ ਬਹੁਤ ਮਕਬੂਲ ਹੋ ਰਿਹਾ ਹੈ। ਡਾਕਟਰਾਂ ਮੁਤਾਬਕ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ।
2
ਜ਼ਿਕਰਯੋਗ ਹੈ ਕਿ ਟੌਡ ਨੂੰ ਜਾਨਵਰਾਂ ਦੀ ਕਲੈਕਸ਼ਨ ਰੱਖਣ ਲਈ ਗਿਨੀਜ਼ ਵਰਲਡ ਰਿਕਾਰਡ ਮਿਲ ਚੁੱਕਾ ਹੈ।
3
ਟੌਬੀ ਦੇ ਦੋ ਨੱਕ ਹੋਣ ਕਰਕੇ ਉਹ ਬਹੁਤ ਵੱਖ ਨਜ਼ਰ ਆਉਂਦਾ ਹੈ। ਕਿਸੇ ਦੇ ਗੋਦ ਨਾ ਲੈਣ ਦੀ ਸ਼ੰਕਾ 'ਚ ਗਰੁੱਪ ਇਸ ਨੂੰ ਮਾਰਨ ਦੀ ਤਿਆਰੀ 'ਚ ਸੀ। ਆਖਰ ਟੌਡ ਨੇ ਟੌਬੀ ਨੂੰ ਰੱਖਣ ਦੀ ਗੱਲ ਕਹੀ। ਟੌਡ ਮੁਤਾਬਕ ਇਹ ਆਸਟਰੇਲੀਅਨ ਸ਼ੈਫਰਡ ਦੁਨੀਆ ਦਾ ਸਭ ਤੋਂ ਪਿਆਰਾ ਕੁੱਤਾ ਹੈ।
4
ਮੈਂ ਅਜੀਬੋ-ਗਰੀਬ ਜਾਨਵਰਾਂ ਦੀ ਸੁੰਦਰਤਾ ਤੇ ਉਨ੍ਹਾਂ ਦੇ ਜਾਦੂਈ ਸਬਕ ਦਾ ਕਾਇਲ ਹਾਂ ਇਹ ਕਹਿਣਾ ਹੈ ਦੋ ਨੱਕ ਵਾਲੇ ਟੌਬੀ ਦੇ ਨਵੇਂ ਮਾਲਕ ਟੌਡ ਰੇਅ ਦਾ। ਉਹ ਸਿਰਫ ਟੌਬੀ ਦੇ ਮਾਲਕ ਹੀ ਨਹੀਂ, ਉਸ ਦੇ ਜੀਵਨਦਾਤਾ ਵੀ ਹਨ। ਦਰਅਸਲ ਜਨਵਰਾਂ ਨੂੰ ਬਚਾਉਣ ਵਾਲੇ ਗਰੁੱਪ ਨੇ ਟੌਬੀ ਨੂੰ ਸੜਕ 'ਤੇ ਆਵਾਰਾ ਘੁੰਮਦੇ ਫੜਿਆ ਸੀ।