65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ! ਪ੍ਰਸਿੱਧ Louis Vuitton ਕੰਪਨੀ ਦੇ ਬੈਗ
ਚੰਡੀਗੜ੍ਹ: ਲੜਕੀਆਂ ਦਾ ਸੁਫ਼ਨਾ ਹੁੰਦਾ ਹੈ ਡਿਜ਼ਾਈਨ ਬੈਗ ਕੈਰੀ ਕਰਨਾ ਪਰ ਇਸ ਦੀ ਕੀਮਤ ਉਨ੍ਹਾਂ ਦੀ ਇਸ ਇੱਛਾ 'ਤੇ ਬਰੇਕ ਲਾ ਦਿੰਦੀ ਹੈ। ਲੱਖਾਂ ਦੀ ਕੀਮਤ ਵਾਲੇ ਇਸ ਬੈਗ ਨੂੰ ਖ਼ਰੀਦ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਕੀ ਹੋਵੇਗਾ ਜੇ ਤੁਹਾਨੂੰ ਪਤਾ ਲੱਗੇ ਕਿ ਲੱਖਾਂ ਦੇ ਡਿਜ਼ਾਈਨ ਬੈਗਾਂ ਨਾਲ ਕਿਸੇ ਨੇ ਟਾਇਲਟ ਬਣਾ ਦਿੱਤੀ ਹੋਵੇ।
Download ABP Live App and Watch All Latest Videos
View In Appਗੌਰਤਲਬ ਹੈ ਕਿ ਇਹ ਆਰਟਿਸਟ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿਊਡ ਫ਼ੋਟੋ ਬਣਾ ਕੇ ਚਰਚਾ ਵਿੱਚ ਆਈ ਸੀ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ Louis Vuitton ਦੇ ਜਿਹੜੇ ਬੈਗ ਨਹੀਂ ਵਿਕਦੇ, ਉਨ੍ਹਾਂ ਨੂੰ ਸਾੜ ਦਿੱਤਾ ਜਾਂਦਾ ਹੈ। ਇਸ ਦੇ ਪਿੱਛੇ ਦੀ ਵਜ੍ਹਾ ਹੈ ਕਿ LV ਬਚੇ ਬੈਗ ਨੂੰ ਸਸਤੇ ਭਾਅ ਵਿੱਚ ਵਿਕਣ ਨਾਲ ਆਪਣੀ ਬਰੈਂਡ ਵੈਲਿਊ ਤੇ ਐਕਸਕਲੂਜ਼ੀਵਿਟੀ ਨੂੰ ਘੱਟ ਨਹੀਂ ਕਰਨਾ ਚਾਹੁੰਦੀ। ਇਸ ਲਈ ਉਹ ਇਨ੍ਹਾਂ ਬੈਗ ਨੂੰ ਜਲਾ ਦਿੰਦੀ ਹੈ।
ਫ਼ਿਲਹਾਲ 24 ਬੈਗਾਂ ਤੋਂ ਇਸ ਟਾਇਲਟ ਨੂੰ ਬਣਾਉਣ ਵਾਲੀ ਯੂਐਸ ਦੀ ਆਰਟਿਸਟ Illma Gore ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿੱਚ ਤਿੰਨ ਮਹੀਨੇ ਦਾ ਵਕਤ ਲੱਗਾ ਹੈ।
1901 ਵਿੱਚ ਇਸ ਬਰੈਂਡ ਨੇ ਸਟੀਮਰ ਬੈਗ ਤੇ 1930 ਵਿੱਚ ਕੀਪਲ ਬੈਗ ਲਾਂਚ ਕੀਤਾ ਸੀ। ਜਿਹੜਾ ਅੱਜ ਵੀ ਬਹੁਤ ਪਾਪੂਲਰ ਹੈ। ਇਸ ਬ੍ਰੈਂਡ ਦੇ ਸਭ ਤੋਂ ਸਸਤੇ ਬੈਗ ਦੀ ਸ਼ੁਰੂਆਤੀ ਕੀਮਤ ਕਰੀਬ 90,000 ਰੁਪਏ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ LV ਇੱਕ ਇੰਟਰਨੈਸ਼ਨਲ ਲਗਜ਼ਰੀ ਫ਼ੈਸ਼ਨ ਰਿਟੇਲ ਕੰਪਨੀ ਹੈ। ਜਿਹੜੀ ਆਪਣੇ ਬੈਗ ਲਈ ਮਸ਼ਹੂਰ ਹੈ।
LV ਦੇ (Louis Vuitton) ਦੇ ਇਸ 24 ਲੈਦਰ ਬੈਗਾਂ ਦੀ ਕੀਮਤ ਕਰੀਬ 65 ਲੱਖ ਤੋਂ ਜ਼ਿਆਦਾ ਸੀ। ਇੰਨਾ ਹੀ ਨਹੀਂ, ਇਸ ਟਾਇਲਟ ਪੌਟ ਵਿੱਚ ਇਨ੍ਹਾਂ ਬੈਗਾਂ ਤੋਂ ਇਲਾਵਾ ਗੋਲਡ ਦਾ ਵੀ ਇਸਤੇਮਾਲ ਕੀਤਾ ਗਿਆ।
ਸੁਣਕੇ ਥੋੜ੍ਹਾ ਅਜੀਬ ਲੱਗੇਗਾ ਪਰ ਇਹ ਸੱਚ ਹੈ। ਇਸ ਟਾਇਲਟ ਨੂੰ ਬਣਾਉਣ ਲਈ ਇੱਕ ਜਾਂ ਦੋ ਨਹੀਂ ਬਲਕਿ 24 ਬੈਗਾਂ ਦਾ ਇਸਤੇਮਾਲ ਕੀਤਾ ਗਿਆ।
- - - - - - - - - Advertisement - - - - - - - - -