ਮੁਰਦਿਆਂ ਨਾਲ ਰਹਿੰਦੇ ਇਸ ਭਾਈਚਾਰੇ ਦੇ ਲੋਕ
ਚੰਡੀਗੜ੍ਹ: ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਵਿੱਚ ਅਜਿਹੀ ਵੀ ਜਗ੍ਹਾ ਹੋ ਸਕਦੀ ਹੈ ਜਿੱਥੇ ਲੋਕ ਮੁਰਦਿਆਂ ਨਾਲ ਰਹਿਣਾ ਪਸੰਦ ਕਰਦੇ ਹਨ ? ਇੰਡੋਨੇਸ਼ੀਆ ਵਿੱਚ ਇੱਕ ਅਜਿਹਾ ਭਾਈਚਾਰਾ ਰਹਿੰਦਾ ਹੈ ਜੋ ਮੌਤ ਹੋਣ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੀ ਲਾਸ਼ ਨੂੰ ਦਫਨਾਉਣਾ ਜਾਂ ਜਲਾਉਣਾ ਪਸੰਦ ਨਹੀਂ ਕਰਦੇ। ਇਹ ਲੋਕ ਨਾ ਸਿਰਫ ਮੁਰਦਿਆਂ ਨੂੰ ਨਾਲ ਰੱਖਦੇ ਹਨ ਸਗੋਂ ਉਨ੍ਹਾਂ ਨੂੰ ਰੋਜ-ਮਰ੍ਹਾ ਦੇ ਜੀਵਨ ਵਿੱਚ ਵੀ ਸ਼ਾਮਲ ਕਰਦੇ ਹਨ।
ਮੁਰਦਾ ਸਰੀਰ ਨੂੰ ਕਈ ਸਾਲਾਂ ਤੱਕ ਸੁਰੱਖਿਅਤ ਰੱਖਣ ਲਈ ਉਸ ਉੱਤੇ ਫਾਰਮਲਡਹਾਈਡ ਤੇ ਪਾਣੀ ਦਾ ਘੋਲ ਲਾਉਂਦੇ ਹਨ। ਫੇਰ ਇਸ ਮੁਰਦੇ ਨੂੰ ਪਰਿਵਾਰ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।
ਮੱਝ ਦੀ ਬਲੀ ਤੇ ਉਤਸਵ ਤੋਂ ਬਾਅਦ ਮੁਰਦਾ ਸਰੀਰ ਨੂੰ ਘਰ ਲੈ ਜਾਇਆ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਅਨਾਜ ਘਰ ਤੇ ਬਾਅਦ ਵਿੱਚ ਸ਼ਮਸ਼ਾਨ ਲੈ ਜਾਂਦੇ ਹਨ। ਇਸ ਤੋਂ ਬਾਅਦ ਮੁਰਦਾ ਵਿਅਕਤੀ ਨੂੰ ਜੱਦੀ ਘਰ ਵਿੱਚ ਖਾਣ ਦੇ ਸਾਮਾਨ ਤੇ ਸਿਗਰਟ ਨਾਲ ਰੱਖਦੇ ਹਨ।
ਇਸ ਭਾਈਚਾਰੇ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਦਫਨਾਉਣ ਦੀ ਜਗ੍ਹਾ ਇੱਕ ਮੱਝ ਦੀ ਬਲੀ ਦਿੱਤੀ ਜਾਂਦੀ ਹੈ। ਇੱਥੇ ਮੌਤ ਨੂੰ ਲੋਕ ਇੱਕ ਉਤਸਵ ਦੀ ਤਰ੍ਹਾਂ ਮਨਾਉਂਦੇ ਹਨ। ਬਾਹਰੋਂ ਆਏ ਲੋਕਾਂ ਨੂੰ ਵੀ ਮੁਰਦਿਆਂ ਨਾਲ ਮਿਲਣ ਦਿੱਤਾ ਜਾਂਦਾ ਹੈ।
ਇੰਡੋਨੇਸ਼ੀਆ ਦੇ ਟੋਰਾਜਾ ਭਾਈਚਾਰੇ ਦੇ ਲੋਕ ਮੰਨਦੇ ਹਨ ਕਿ ਮੌਤ ਜੀਵਨ ਦਾ ਅੰਤ ਨਹੀਂ ਤੇ ਜੋ ਮਰ ਗਿਆ, ਉਹ ਵੀ ਜਿੰਦਾ ਹੈ। ਇਹ ਲੋਕ ਨਾ ਸਿਰਫ ਮੁਰਦਿਆਂ ਨੂੰ ਆਪਣੇ ਨਾਲ ਰੱਖਦੇ ਹਨ, ਸਗੋਂ ਉਨ੍ਹਾਂ ਨੂੰ ਖਾਣਾ ਵੀ ਖਵਾਉਂਦੇ ਹਨ। ਮੁਰਦਿਆਂ ਨੂੰ ਨਾਲ ਰੱਖਣ ਦੀ ਇਸ ਰਵਾਇਤ ਨੂੰ ਲੱਖਾਂ ਲੋਕ ਮੰਨਦੇ ਹਨ।