8 ਖਿਡਾਰੀ ਬਿਨਾ ਖਾਤਾ ਖੋਲੇ ਆਊਟ, ਫਿਰ ਵੀ ਟੀਮ ਦਾ ਸਕੋਰ 169 ਰਨ, ਜਿੱਤ ਵੀ ਹੋਈ ਹਾਸਿਲ
ਇਸ 'ਚ 6 ਐਕਸਟਰਾਸ ਵੀ ਸ਼ਾਮਿਲ ਸਨ। ਖਾਸ ਗਲ ਇਹ ਸੀ ਕਿ ਟੀਮ ਦੀ ਸਲਾਮੀ ਬੱਲੇਬਾਜ ਸ਼ਾਨੀਆ ਲੀ ਸਵਾਰਟ ਨੇ ਇਕੱਲਿਆਂ ਹੀ 160 ਰਨ ਬਣਾ ਦਿੱਤੇ। ਸਵਾਰਤ ਨੇ ਸਿਰਫ 86 ਗੇਂਦਾਂ 'ਤੇ 160 ਰਨ ਦੀ ਨਾਬਾਦ ਪਾਰੀ ਖੇਡੀ। ਸਵਾਰਟ ਦੀ ਪਾਰੀ 'ਚ 18 ਚੌਕੇ ਅਤੇ 12 ਛੱਕੇ ਸ਼ਾਮਿਲ ਸਨ।
ਟੀ-20 ਮੈਚਾਂ 'ਚ ਕ੍ਰਿਕਟ ਦੇ ਕਈ ਹੈਰਾਨ ਕਰ ਦੇਣ ਵਾਲੇ ਰਿਕਾਰਡ ਬਣੇ ਹਨ। ਪਰ ਹੁਣ ਇੱਕ ਅਜਿਹਾ ਮੈਚ ਖੇਡਿਆ ਗਿਆ ਹੈ ਜਿਸਤੇ ਯਕੀਨ ਕਰਨਾ ਹੀ ਮੁਸ਼ਕਿਲ ਹੈ। ਇਸ ਮੈਚ 'ਚ ਟੀਮ ਦੇ 8 ਖਿਡਾਰੀ ਬਿਨਾ ਖਾਤਾ ਖੋਲੇ ਆਊਟ ਹੋਏ ਅਤੇ ਇੱਕ ਬੱਲੇਬਾਜ 0 'ਤੇ ਨਾਬਾਦ ਰਿਹਾ।
ਦਖਣੀ ਅਫਰੀਕਾ ਦੀ ਲੋਕਲ ਮਹਿਲਾ ਟੀਮਾਂ ਮਪੁਮਲਾਂਗਾ ਅੰਡਰ 19 ਅਤੇ ਈਸਟਰਨ ਅੰਡਰ 19 ਵਿਚਾਲੇ ਇਹ ਮੈਚ ਖੇਡਿਆ ਗਿਆ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਪੁਮਲਾਂਗਾ ਦੀ ਟੀਮ ਨੇ ਨਿਰਧਾਰਿਤ 20 ਓਵਰਾਂ 'ਚ 169 ਰਨ ਦਾ ਸਕੋਰ ਖੜਾ ਕੀਤਾ।
ਮਜ਼ੇਦਾਰ ਗਲ ਇਹ ਸੀ ਕਿ ਬਾਕੀ ਦੀਆਂ ਖਿਡਾਰਨਾ ਨੇ 37 ਗੇਂਦਾਂ ਖੇਡੀਆਂ ਜਿਸ 'ਤੇ ਕੋਈ ਰਨ ਨਹੀਂ ਬਣਿਆ। ਸਵਾਰਟ ਦੀ ਟੀਮ ਨੇ 8 ਵਿਕਟ ਗਵਾ ਕੇ 169 ਰਨ ਬਣਾਏ ਅਤੇ 42 ਰਨ ਨਾਲ ਮੈਚ ਜਿੱਤ ਲਿਆ। ਈਸਟਰਨ ਟੀਮ 20 ਓਵਰਾਂ 'ਚ 6 ਵਿਕਟ ਗਵਾ ਕੇ 127 ਰਨ ਹੀ ਬਣਾ ਸਕੀ। ਇਹ ਮੈਚ ਕ੍ਰਿਕਟ ਨੈਸ਼ਨਲਸ ਦੇ ਦੌਰਾਨ ਖੇਡਿਆ ਗਿਆ।
ਫਿਰ ਵੀ ਟੀਮ 169 ਰਨ ਬਣਾਉਣ 'ਚ ਕਾਮਯਾਬ ਹੋ ਗਈ। ਖਾਸ ਗੱਲ ਇਹ ਸੀ ਕਿ 160 ਰਨ ਇੱਕੋ ਬੱਲੇਬਾਜ ਨੇ ਬਣਾ ਦਿੱਤੇ।
ਦਖਣੀ ਅਫਰੀਕਾ 'ਚ ਖੇਡਿਆ ਗਿਆ ਮੈਚ