✕
  • ਹੋਮ

ਰੋਮਾਂਚਕ ਮੈਚ 'ਚ ਹਰਮਨਪ੍ਰੀਤ ਦੇ ਗੋਲ ਨਾਲ ਭਾਰਤ ਦੀ ਸੈਮੀਫਾਈਨਲ 'ਚ ਐਂਟਰੀ

ਏਬੀਪੀ ਸਾਂਝਾ   |  16 Dec 2016 11:17 AM (IST)
1

ਸਪੇਨ ਨੇ 22ਵੇਂ ਮਿਨਟ 'ਚ ਲੀਡ ਹਾਸਿਲ ਕੀਤੀ। ਮਾਰਕ ਸੇਰਾਹਿਮਾ ਨੇ ਪੈਨਲਟੀ ਕਾਰਨਰ 'ਤੇ ਗੋਲ ਕੀਤਾ ਅਤੇ ਭਾਰਤ ਖਿਲਾਫ 1-0 ਦੀ ਲੀਡ ਹਾਸਿਲ ਕਰ ਲਈ। (ਤਸਵੀਰਾਂ - ਹਾਕੀ ਇੰਡੀਆ)

2

3

ਹਰਮਨਪ੍ਰੀਤ ਸਿੰਘ ਦੇ 66ਵੇਂ ਮਿਨਟ 'ਚ ਪੈਨਲਟੀ ਕਾਰਨਰ ਆਸਰੇ ਕੀਤੇ ਗਏ ਗੋਲ ਦੇ ਆਸਰੇ ਭਾਰਤ ਨੇ ਸਪੇਨ ਨੂੰ ਵੀਰਵਾਰ ਨੂੰ ਕੜੇ ਸੰਘਰਸ਼ ਵਾਲੇ ਮੈਚ 'ਚ ਮਾਤ ਦਿੱਤੀ। ਭਾਰਤ ਨੇ ਸਪੇਨ ਨੂੰ 2-1 ਨਾਲ ਮਾਤ ਦਿੱਤੀ। (ਤਸਵੀਰਾਂ - ਹਾਕੀ ਇੰਡੀਆ)

4

ਭਾਰਤ ਨੇ 11 ਸਾਲ ਦੇ ਲੰਮੇ ਸਮੇਂ ਬਾਅਦ ਜੂਨੀਅਰ ਵਿਸ਼ਵ ਕਪ ਦੇ ਸੈਮੀਫਾਈਨਲ 'ਚ ਐਂਟਰੀ ਕੀਤੀ ਹੈ। ਭਾਰਤ ਤੋਂ ਅਲਾਵਾ ਬੈਲਜੀਅਮ ਦੀ ਟੀਮ ਵੀ ਪਹਿਲੀ ਵਾਰ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ। (ਤਸਵੀਰਾਂ - ਹਾਕੀ ਇੰਡੀਆ)

5

ਸੈਮੀਫਾਈਨਲ 'ਚ ਆਸਟ੍ਰੇਲੀਆ ਅਤੇ ਜਰਮਨੀ ਦੀ ਵੀ ਐਂਟਰੀ ਹੋ ਗਈ ਹੈ। ਆਸਟ੍ਰੇਲੀਆ ਨੇ 7 ਸਾਲ ਬਾਅਦ ਸੈਮੀਫਾਈਨਲ 'ਚ ਐਂਟਰੀ ਕੀਤੀ ਹੈ ਜਦਕਿ ਜਰਮਨੀ ਦਾ ਲਗਾਤਾਰ ਤੀਜਾ ਸੈਮੀਫਾਈਨਲ ਹੈ। (ਤਸਵੀਰਾਂ - ਹਾਕੀ ਇੰਡੀਆ)

6

ਪਹਿਲੇ ਹਾਫ 'ਚ ਸਪੇਨ ਨੇ ਲੀਡ ਬਣਾ ਕੇ ਰੱਖੀ। ਭਾਰਤੀ ਟੀਮ ਨੂੰ ਪਹਿਲਾ ਗੋਲ ਮੈਚ ਦੇ 57ਵੇਂ ਮਿਨਟ 'ਚ ਹਾਸਿਲ ਹੋਇਆ। (ਤਸਵੀਰਾਂ - ਹਾਕੀ ਇੰਡੀਆ)

7

ਪੈਨਲਟੀ ਕਾਰਨਰ 'ਤੇ ਸਿਮਰਨਜੀਤ ਸਿੰਘ ਨੇ ਗੋਲ ਕਰ ਭਾਰਤ ਨੂੰ ਬਰਾਬਰੀ ਹਾਸਿਲ ਕਰਵਾਈ। ਇਸਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ ਅਟੈਕ ਜਾਰੀ ਰਖਿਆ। (ਤਸਵੀਰਾਂ - ਹਾਕੀ ਇੰਡੀਆ)

8

9

ਟੀਮ ਦੇ ਕਪਤਾਨ ਹਰਜੀਤ ਸਿੰਘ ਅਤੇ ਪੂਰੀ ਟੀਮ ਦਾ ਲਾਜਵਾਬ ਖੇਡ ਟੀਮ ਨੂੰ ਸੈਮੀਫਾਈਨਲ 'ਚ ਐਂਟਰੀ ਕਰਵਾਉਣ 'ਚ ਕਾਰਗਰ ਸਾਬਿਤ ਹੋਇਆ। (ਤਸਵੀਰਾਂ - ਹਾਕੀ ਇੰਡੀਆ)

10

ਹਰਮਨਪ੍ਰੀਤ ਸਿੰਘ ਦੇ 66ਵੇਂ ਮਿਨਟ 'ਚ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕੀਤਾ ਅਤੇ ਭਾਰਤ ਨੂੰ 2-1 ਦੀ ਲੀਡ ਹਾਸਿਲ ਹੋ ਗਈ। (ਤਸਵੀਰਾਂ - ਹਾਕੀ ਇੰਡੀਆ)

  • ਹੋਮ
  • ਖੇਡਾਂ
  • ਰੋਮਾਂਚਕ ਮੈਚ 'ਚ ਹਰਮਨਪ੍ਰੀਤ ਦੇ ਗੋਲ ਨਾਲ ਭਾਰਤ ਦੀ ਸੈਮੀਫਾਈਨਲ 'ਚ ਐਂਟਰੀ
About us | Advertisement| Privacy policy
© Copyright@2026.ABP Network Private Limited. All rights reserved.