ਬ੍ਰਿਸਬੇਨ 'ਚ ਸਮਿਥ ਦਾ ਧਮਾਕਾ
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਬ੍ਰਿਸਬੇਨ 'ਚ ਸ਼ੁਰੂ ਹੋਏ ਡੇ-ਨਾਈਟ ਟੈਸਟ ਮੈਚ ਦੇ ਪਹਿਲੇ ਦਿਨ ਆਸਟ੍ਰੇਲੀਆ ਨੇ ਦਮਦਾਰ ਖੇਡ ਵਿਖਾਇਆ। ਪਹਿਲੇ ਦਿਨ ਦੇ ਖੇਡ ਦੇ ਅੰਤ ਤਕ ਆਸਟ੍ਰੇਲੀਆ ਨੇ 3 ਵਿਕਟ ਗਵਾ ਕੇ 288 ਰਨ ਬਣਾ ਲਏ ਸਨ। ਸੈਂਕੜਾ ਜੜ ਕੇ ਮੈਦਾਨ 'ਤੇ ਟਿਕੇ ਹੋਏ ਸਨ।
ਸਮਿਥ ਦੀ ਕਪਤਾਨੀ ਪਾਰੀ
ਆਸਟ੍ਰੇਲੀਆ ਦੀ ਟੀਮ 151 ਰਨ 'ਤੇ 3 ਵਿਕਟ ਗਵਾ ਚੁੱਕੀ ਸੀ ਪਰ ਫਿਰ ਕਪਤਾਨ ਸਮਿਥ ਮੈਦਾਨ 'ਤੇ ਟਿਕ ਗਏ। ਸਮਿਥ ਨੇ ਸੈਂਕੜਾ ਜੜਿਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 110 ਰਨ ਬਣਾ ਕੇ ਨਾਬਾਦ ਰਹੇ। ਸਮਿਥ ਦੀ ਪਾਰੀ 'ਚ 16 ਚੌਕੇ ਸ਼ਾਮਿਲ ਸਨ। ਪੀਟਰ ਹੈਂਡਸਕੌਂਬ ਨੇ ਸਮਿਥ ਨਾਲ ਮਿਲਕੇ ਦਮਦਾਰ ਪਾਰਟਨਰਸ਼ਿਪ ਕਰਦਿਆਂ ਚੌਥੇ ਵਿਕਟ ਲਈ 137 ਰਨ ਜੋੜ ਲਈ ਸਨ। ਹੈਂਡਸਕੌਂਬ 64 ਰਨ ਬਣਾ ਕੇ ਨਾਬਾਦ ਰਹੇ। ਪਾਕਿਸਤਾਨ ਲਈ ਆਮਿਰ, ਰਿਆਜ਼ ਅਤੇ ਸ਼ਾਹ ਨੂੰ 1-1 ਵਿਕਟ ਹਾਸਿਲ ਹੋਇਆ।
ਪਰ ਫਿਰ ਵਾਰਨਰ (32) ਅਤੇ ਖਵਾਜਾ (4) ਦੇ ਵਿਕਟ ਜਲਦੀ ਹੀ ਡਿੱਗੇ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਰੈਨਸ਼ਾ 71 ਰਨ ਬਣਾ ਕੇ ਆਊਟ ਹੋਏ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਅਤੇ ਟੀਮ ਨੂੰ ਰੈਨਸ਼ਾ ਅਤੇ ਵਾਰਨਰ ਨੇ ਦਮਦਾਰ ਸ਼ੁਰੂਆਤ ਦਿੱਤੀ। ਸਲਾਮੀ ਜੋੜੀ ਨੇ ਪਹਿਲੇ ਵਿਕਟ ਲਈ 70 ਰਨ ਜੋੜੇ।
ਬੱਲੇਬਾਜ਼ੀ ਦਾ ਫੈਸਲਾ