ਭਾਰਤ-ਸ਼੍ਰੀਲੰਕਾ ਦਾ ਇਤਿਹਾਸਿਕ ਮੈਚ
ਸ਼੍ਰੀਲੰਕਾ ਦਾ ਧਮਾਕਾ
15 ਦਿਸੰਬਰ ਦਾ ਦਿਨ ਕ੍ਰਿਕਟ ਇਤਿਹਾਸ 'ਚ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਸਾਲ 2009 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਤਿਹਾਸਿਕ ਮੈਚ ਵੇਖਣ ਨੂੰ ਮਿਲਿਆ ਸੀ।
ਟੀਮ ਇੰਡੀਆ ਲਈ ਵਿਰੇਂਦਰ ਸਹਿਵਾਗ ਨੇ ਸਭ ਤੋਂ ਵਧ 146 ਰਨ ਬਣਾਏ ਸਨ। ਵੀਰੂ ਨੇ 17 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 102 ਗੇਂਦਾਂ 'ਤੇ 146 ਰਨ ਦੀ ਪਾਰੀ ਖੇਡੀ। ਸਚਿਨ ਤੇਂਦੁਲਕਰ ਨੇ 69 ਰਨ ਬਣਾਏ ਜਦਕਿ ਕਪਤਾਨ ਧੋਨੀ ਨੇ 72 ਰਨ ਦੀ ਪਾਰੀ ਖੇਡੀ।
415 ਰਨ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਥਰੰਗਾ ਅਤੇ ਦਿਲਸ਼ਾਨ ਨੇ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 188 ਰਨ ਦੀ ਪਾਰਟਨਰਸ਼ਿਪ ਕੀਤੀ।
ਭਾਰਤ - 414/7
ਇਸ ਮੈਚ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 7 ਵਿਕਟ ਗਵਾ ਕੇ 414 ਰਨ ਬਣਾਏ ਸਨ।
ਇਸ ਮੈਚ 'ਚ ਕੁਲ 825 ਰਨ ਬਣੇ ਸਨ। ਭਾਰਤ ਲਈ ਵਿਰੇਂਦਰ ਸਹਿਵਾਗ ਨੇ ਜਬਰਦਸਤ ਸੈਂਕੜਾ ਜੜਿਆ ਸੀ। ਸ਼੍ਰੀਲੰਕਾ ਲਈ ਦਿਲਸ਼ਾਨ ਅਤੇ ਸੰਗਕਾਰਾ ਨੇ ਅਹਿਮ ਪਾਰੀਆਂ ਖੇਡੀਆਂ ਸਨ।
ਦਿਲਸ਼ਾਨ ਨੇ 124 ਗੇਂਦਾਂ 'ਤੇ 160 ਰਨ ਬਣਾਏ। ਸੰਗਕਾਰਾ ਨੇ 43 ਗੇਂਦਾਂ 'ਤੇ 90 ਰਨ ਠੋਕ ਦਿੱਤੇ। ਇੱਕ ਸਮੇਂ ਸ਼੍ਰੀਲੰਕਾ ਦੀ ਟੀਮ ਨੂੰ 12 ਗੇਂਦਾਂ 'ਤੇ ਜਿੱਤ ਲਈ 15 ਰਨ ਦੀ ਲੋੜ ਸੀ ਅਤੇ ਟੀਮ ਦੇ 5 ਵਿਕਟ ਬਚੇ ਹੋਏ ਸਨ। ਪਰ 49ਵੇਂ ਓਵਰ 'ਚ ਸ਼੍ਰੀਲੰਕਾ ਦੇ 2 ਖਿਡਾਰੀ ਰਨ-ਆਊਟ ਹੋ ਗਏ। ਸ਼੍ਰੀਲੰਕਾ ਦੀ ਟੀਮ ਦਾ ਸਕੋਰ 411/8 ਰਿਹਾ। ਭਾਰਤ ਨੇ ਮੈਚ 3 ਰਨ ਨਾਲ ਜਿੱਤ ਲਿਆ।