ਬੈਂਕਾਕ- ਥਾਈਲੈਂਡ ਦੇ ਇਕ ਏਅਰਪੋਰਟ ਉੱਤੇ ਇਕ ਬੰਦੇ ਨੇ ਆਪਣੇ ਕੱਪੜੇ ਉਤਾਰ ਕੇ ਘੁੰਮਣਾ ਸ਼ੁਰੂ ਕਰ ਦਿੱਤਾ। ਫਿਰ ਉਸ ਵਿਅਕਤੀ ਨੇ ਮਲ ਤਿਆਗ ਕਰਕੇ ਏਅਰਪੋਰਟ ਕੰਪਲੈਕਸ ਵਿਚ ਮੌਜੂਦ ਯਾਤਰੀਆਂ ਅਤੇ ਮੁਲਾਜ਼ਮਾਂ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ। ਇਹ ਘਟਨਾ 4 ਜਨਵਰੀ ਦੀ ਹੈ।
ਇਕ ਵੈਬਸਾਈਟ ਦੇ ਮੁਤਾਬਕ ਏਅਰਪੋਰਟ ਉੱਤੇ ਹੰਗਾਮਾ ਕਰਨ ਵਾਲੇ ਇਸ ਵਿਅਕਤੀ ਦਾ ਨਾਂ ਸਟੀਵ ਚੋ (27) ਹੈ। ਉਹ ਅਮਰੀਕਾ ਦੇ ਨਿਊਯਾਰਕ ਦਾ ਵਾਸੀ ਹੈ। ਸਾਊਥ ਕੋਰੀਆ ਦੇ ਜਹਾਜ਼ ਦੀ ਉਡੀਕ ਦੌਰਾਨ ਸਟੀਵ ਨੇ ਏਅਰਪੋਰਟ ਦੇ ਵੇਟਿੰਗ ਹਾਲ ਵਿਚ ਸਾਰੇ ਕੱਪੜੇ ਉਤਾਰ ਦਿੱਤੇ। ਇਸ ਦੌਰਾਨ ਏਅਰਪੋਰਟ ਉੱਤੇ ਉਸ ਨੇ ਹੰਗਾਮਾ ਕੀਤਾ ਅਤੇ ਦੁਕਾਨਾਂ ਤੇ ਵਪਾਰੀਆਂ ਦਾ ਨੁਕਸਾਨ ਵੀ ਕੀਤਾ।
ਕਾਫੀ ਦੇਰ ਬਾਅਦ ਏਅਰਪੋਰਟ ਸਟਾਫ ਨਾਲ ਮਿਲ ਕੇ 6 ਸੁਰੱਖਿਆ ਗਾਰਡਾਂ ਨੂੰ ਫੜ ਲਿਆ ਅਤੇ ਹੰਗਾਮੇ ਚੱਲਦੇ ਦੌਰਾਨ ਏਅਰਪੋਰਟ ਸਟਾਫ ਨੇ ਸਟੀਵ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁੱਛਗਿਛ ਦੌਰਾਨ ਸਟੀਵ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਵਿਆਗਰਾ ਦੀ ਵੱਧ ਖੁਰਾਕ ਲੈ ਲਈ ਸੀ, ਜਿਸ ਕਾਰਨ ਉਹ ਹੋਸ਼ ਵਿਚ ਨਹੀਂ ਸੀ। ਸਟੀਵ ਨੇ ਆਪਣੇ ਹੱਥੋਂ ਹੋਏ ਨੁਕਸਾਨ ਦੀ ਭਰਪਾਈ ਦੀ ਵੀ ਹਾਮੀ ਭਰੀ।
ਫੁਕੇਟ ਏਅਰਪੋਰਟ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਥਿਤੀ ਉੱਤੇ ਕਾਬੂ ਪਾਉਣ ਅਤੇ ਹੋਰ ਨੁਕਸਾਨ ਤੋਂ ਬਚਣ ਲਈ ਏਅਰਪੋਰਟ ਪੁਲਸ ਨੇ ਸਟੀਵ ਨੂੰ ਗ੍ਰਿਫਤਾਰ ਕਰ ਲਿਆ ਹੈ।