ਘਟਨਾ ਤੋਂ ਬਾਅਦ ਪੁਲੀਸ ਜਾਂਚ 'ਚ ਜੁਟੀ ਹੋਈ ਸੀ ਤੇ ਹੁਣ ਤੱਕ ਕੀਤੀ ਜਾਂਚ 'ਚੋਂ ਪੁਲੀਸ ਨੇ ਸਾਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਆਈ ਜੀ ਏ ਐਸ ਛੀਨਾ ਮੁਤਾਬਕ ਪੁਲੀਸ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਵਪਾਰੀ ਦੀ ਬਹੂ ਨੇ ਹੀ ਇਹ ਸਾਰੀ ਸਾਜਿਸ਼ ਰਚੀ ਸੀ। ਉਸਨੇ ਹੀ ਮੂੰਹ ਬੋਲੀ ਮਾਂ ਤੇ ਹੋਰ ਸਾਥੀਆਂ ਨਾਲ ਮਿਲ ਕੇ ਘਟਨਾ ਨੂੰ ਅੰਜ਼ਾਮ ਦਿਵਾਇਆ ਸੀ। ਪੁਲੀਸ ਨੇ ਬਹੂ,ਮੂੰਹ ਬੋਲੀ ਮਾਂ ਤੇ ਛੇ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਦੋਸ਼ੀਆਂ ਕੋਲੋਂ ਨਿਸ਼ਾਨ ਮਾਈਕਰਾ ਕਾਰ,ਤੇਜ਼ਧਾਰ ਹਥਿਆਰ,ਇਕ ਪਿਸਤੌਲ,ਚਾਰ ਲੱਖ 19 ਹਜ਼ਾਰ ਰੁਪਇਆ,170 ਗ੍ਰਾਮ ਸੋਨਾ,ਤਿੰਨ ਕਿਲੋ ਚਾਰ ਸੌ ਗ੍ਰਾਮ ਚਾਂਦੀ ਤੇ ਸੋਨੇ ਦੇ ਹੋਰ ਗਹਿਨੇ ਬਰਾਮਦ ਕੀਤੇ ਹਨ।
ਆਈ ਜੀ ਨੇ ਦੱਸਿਆ ਕਿ ਸਵਿਤਾ ਨਾਂਅ ਦੀ ਔਰਤ ਲੁੱਟ ਦਾ ਸ਼ਿਕਾਰ ਹੋਏ ਰਤਨ ਕੁਮਾਰ ਦੇ ਭਾਈ ਦੀ ਬਹੂ ਸੀ। ਉਸਨੇ ਆਪਣੀ ਮੂੰਹ ਬੋਲੀ ਮਾਂ ਦਵਿੰਦਰ ਦੇਵੀ ਨਾਲ ਮਿਲ ਕੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿਵਾਇਆ ਸੀ। ਇਨ੍ਹਾਂ ਮਾਵਾਂ ਧੀਆਂ ਦੀ ਸੂਹ ਤੇ ਇਨ੍ਹਾਂ ਦੇ ਆਦੇਸ਼ 'ਤੇ ਹੀ ਛੇ ਲੁਟੇਰਿਆਂ ਨੇ ਲੁੱਟ ਨੂੰ ਅੰਜ਼ਾਮ ਦਿੱਤਾ ਸੀ। ਲੁਟੇਰੇ ਰਤਨ ਕੁਮਾਰ ਦੀ ਸਵਿਫਟ ਗੱਡੀ ਵੀ ਲੈ ਗਏ ਸਨ।