ਪਿਉ ਚੁੰਘਾ ਰਿਹਾ ਆਪਣੇ ਬੱਚੇ ਨੂੰ ਦੁੱਧ..
ਇਸ ਸਾਲ ਬੱਚੇ ਨੇ ਆਰਟੀਫਿਸ਼ਲ ਇੰਸੇਮੀਨੇਸ਼ਨ ਰਾਹੀਂ ਇੱਕ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਨੂੰ ਇੱਕ ਪਿਤਾ ਹੋਣ ਦੇ ਨਾਲ-ਨਾਲ ਇੱਕ ਮਾਂ ਹੋਣ ਦਾ ਵੀ ਅਹਿਸਾਸ ਹੋਇਆ। ਇੰਨਾ ਹੀ ਨਹੀਂ ਪੁਰਸ਼ ਵਿਚ ਤਬਦੀਲ ਹੋਣ ਦੇ ਬਾਵਜੂਦ ਉਸ ਦੀਆਂ ਛਾਤੀਆਂ ਤੋਂ ਦੁੱਧ ਉੱਤਰਿਆ।
ਈਵਾਨ ਨਾਂ ਦੇ 35 ਸਾਲਾ ਟਰਾਂਸਜੈਂਡਰ ਨੇ 19 ਸਾਲ ਦੀ ਉਮਰ ਵਿਚ ਲਿੰਗ ਪਰਿਵਰਤਨ ਟਰੀਟਮੈਂਟ ਕਰਵਾਇਆ ਸੀ ਅਤੇ ਪੁਰਸ਼ ਵਿਚ ਤਬਦੀਲ ਹੋ ਗਿਆ ਸੀ। ਹਾਲਾਂਕਿ ਉਸ ਨੇ ਆਪਣੇ ਔਰਤਾਂ ਵਾਲੇ ਅੰਗ ਰੀਪ੍ਰੋਡਕਟਿਵ ਅੰਗ ਵੱਖ ਨਹੀਂ ਕਰਵਾਏ ਸਨ, ਤਾਂ ਜੋ ਜਦੋਂ ਉਸ ਦੇ ਬੱਚੇ ਹੋਣ ਤਾਂ ਉਹ ਉਨ੍ਹਾਂ ਨੂੰ ਮਾਂ ਦਾ ਦੁੱਧ ਪਿਲਾ ਸਕੇ।
ਮੈਸਾਚੁਸੇਟਸ: ਕਹਿੰਦੇ ਹਨ ਮਾਂ ਦੇ ਦੁੱਧ ਦਾ ਕਰਜ਼ਾ ਬੱਚਾ ਸਾਰੀ ਉਮਰ ਨਹੀਂ ਲਾਹ ਸਕਦਾ ਪਰ ਸ਼ਾਇਦ ਇਹ ਬੱਚਾ ਆਪਣੇ ਪੁਰਸ਼ ਦੇ ਦੁੱਧ ਦਾ ਕਰਜ਼ਾ ਨਹੀਂ ਉਤਾਰ ਸਕੇਗਾ। ਜੀ ਹਾਂ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਅਮਰੀਕਾ ਦੇ ਮੈਸਾਚੁਸੈਟਸ ਵਿਚ ਇੱਕ ਪੁਰਸ਼ ਦੀਆਂ ਛਾਤੀਆਂ ਤੋਂ ਦੁੱਧ ਉੱਤਰਿਆ ਅਤੇ ਉਸ ਨੇ ਆਪਣੇ ਬੱਚੇ ਦੀ ਭੁੱਖ ਮਿਟਾਈ। ਇੱਥੇ ਦੱਸਣਯੋਗ ਹੈ ਕਿ ਇਹ ਵਿਅਕਤੀ ਇੱਕ ਟਰਾਂਸਜੈਂਡਰ ਹੈ।
ਈਵਾਨ ਦੀ ਪ੍ਰੈੱਗਨੈਂਸੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਇੱਕ ਅਜਿਹੇ ਯੁੱਗ ਵਿਚ ਰਹੇ ਹਾਂ, ਜੋ ਹੈਰਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਇਸ ਯੁੱਗ ਵਿਚ ਮੈਡੀਕਲ ਸਾਇੰਸ ਕੋਈ ਵੀ ਚਮਤਕਾਰ ਕਰ ਸਕਦੀ ਹੈ।