ਕੂੜਾ ਢੋਣ ਲਈ ਵਰਤੀ ਜਾ ਰਹੀ 40 ਲੱਖ ਦੀ ਫਾਰਚੂਨਰ..?
ਪੰਜਾਬ ਵਿੱਚ ਟੋਇਟਾ ਫਾਰਚੂਨਰ ਦੇ ਬਹੁਤ ਪ੍ਰਸ਼ੰਸਕ ਹਨ। ਫਾਰਚੂਨਰ ਟੋਇਟਾ ਦੀ ਲਗਜ਼ਰੀ ਐਸਯੂਵੀ ਹੈ ਜੋ ਆਪਣੀ ਗੁਣਵੱਤਾ, ਧੱਕੜ ਦਿੱਖ ਤੇ ਤਾਕਤਵਰ ਇੰਜਣ ਕਰਕੇ ਜਾਣੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਜਾ ਰਹੇ ਹਾਂ ਅਜਿਹੀ ਫਾਰਚੂਨਰ ਗੱਡੀ ਬਾਰੇ ਜੋ ਪੁਣੇ ਦੇ ਇੱਕ ਨਗਰ ਨਿਗਮ ਵਿੱਚ ਕੂੜਾ ਢੋਣ ਦਾ ਕੰਮ ਕਰ ਰਹੀ ਹੈ।
ਏਜੰਸੀ ਦੇ ਵਤੀਰੇ ਤੋਂ ਅੱਕੇ ਚੌਧਰੀ ਨੇ ਆਪਣੀ 40 ਲੱਖ ਦੀ ਗੱਡੀ ਨੂੰ ਕੂੜੇ ਨਾਲ ਭਰ ਕੇ ਸਰਵਿਸ ਸੈਂਟਰ ਭੇਜ ਦਿੱਤਾ। ਸਰਵਿਸ ਸੈਂਟਰ ਵਾਲੇ ਅਜਿਹੀ ਹਾਲਤ 'ਚ ਗੱਡੀ ਵੇਖ ਕੇ ਘਬਰਾ ਗਏ ਤੇ ਉਨ੍ਹਾਂ ਇਸ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਪਰ ਹਾਲੇ ਗੱਡੀ ਨੂੰ ਲਿਆਂਦਿਆਂ ਕੁਝ ਹੀ ਦਿਨ ਹੋਏ ਸੀ ਕਿ ਉਸ ਵਿੱਚ ਨੁਕਸ ਪੈ ਗਿਆ।
ਚੌਧਰੀ ਕਈ ਵਾਰ ਕਾਰ ਨੂੰ ਲੈ ਕੇ ਸਰਵਿਸ ਸਟੇਸ਼ਨ ਗਏ। ਗਰੰਟੀ ਵਿੱਚ ਹੋਣ ਦੇ ਬਾਵਜੂਦ ਕਾਰ ਵਿੱਚੋਂ ਸਾਰੇ ਨੁਕਸ ਦੂਰ ਨਹੀਂ ਕੀਤੇ ਗਏ ਤੇ ਕਾਰ ਠੀਕ ਨਾ ਹੋਈ।
ਉੱਥੋਂ ਚੌਧਰੀ ਨੂੰ ਬੁਲਾਇਆ ਗਿਆ ਤੇ ਅੱਗੋਂ ਉਨ੍ਹਾਂ ਇਹ ਕਾਰ ਪਿੰਪਰੀ-ਛਿੰਛਵਾੜ ਨਗਰ ਨਿਗਮ ਨੂੰ ਕੂੜਾ ਢੋਣ ਲਈ ਸੌਂਪ ਦਿੱਤੀ। ਹਾਲੇ ਤਕ ਇਹ ਸਾਫ਼ ਨਹੀਂ ਹੋਇਆ ਕਿ ਕੰਪਨੀ ਨੇ ਆਪਣੀ ਵੱਕਾਰੀ ਗੱਡੀ ਦੀ ਸਾਖ਼ ਬਚਾਉਣ ਲਈ ਚੌਧਰੀ ਤੋਂ ਮੁਆਫ਼ੀ ਮੰਗੀ ਤੇ ਕਾਰ ਠੀਕ ਕਰ ਕੇ ਦਿੱਤੀ ਕਿ ਨਹੀਂ।
ਹੋਰ ਤਾਂ ਹੋਰ ਉਨ੍ਹਾਂ ਵੀਆਈਪੀ ਨੰਬਰ ਲੈਣ ਲਈ ਦੋ ਲੱਖ ਰੁਪਏ ਹੋਰ ਖ਼ਰਚ ਦਿੱਤੇ। ਯਾਨੀ ਕਿ 41 ਲੱਖ ਦੀ ਲਿਸ਼-ਲਿਸ਼ ਕਰਦੀ ਲਗ਼ਜ਼ਰੀ ਫਾਰਚੂਨਰ।
ਜੀ ਹਾਂ, ਇਹ ਸੱਚ ਹੈ। ਆਨਲਾਈਨ ਅਖ਼ਬਾਰ ਲੋਕਸੱਤਾ ਮੁਤਾਬਕ ਪੇਸ਼ੇ ਵਜੋਂ ਟ੍ਰਾਂਸਪੋਰਟਰ ਹੇਮਰਾਜ ਚੌਧਰੀ ਨੇ ਤਕਰੀਬਨ 39 ਲੱਖ ਰੁਪਏ ਨਵੀਂ ਫਾਰਚੂਨਰ ਗੱਡੀ 'ਤੇ ਖ਼ਰਚੇ ਪਰ ਸਕੂਨ ਨਹੀਂ ਆਇਆ।