ਵਿਸਫੋਟ ਤੋਂ ਬਾਅਦ ਨਿਕਲੇ ਲਾਵੇ ਨੇ ਮਚਾਇਆ ਕਹਿਰ
ਯੂਐਸ ਜੀਐਸ ਨੇ ਕਿਹਾ ਹੈ ਕਿ ਕਿਲਾਉਆ ਜਵਾਲਾਮੁਖੀ ਦੇ ਲਾਵਾ 5.5 ਵਰਗ ਮੀਲ ਦੇ ਦਾਇਰੇ 'ਚ ਫੈਲ ਗਿਆ ਹੈ ਜੋ ਕਿ ਨਿਊਯਾਰਕ ਦੇ ਸੈਂਟਰਲ ਪਾਰਕ ਤੋਂ ਚਾਰ ਗੁਣਾ ਵੱਧ ਹੈ।
ਹਵਾਈ ਦੇ ਜਵਾਲਾਮੁਖੀ 'ਚ ਪਹਿਲਾ ਵਿਸਫੋਟ ਹੋਣ ਤੋਂ ਚਾਰ ਹਫਤੇ ਬੀਤ ਚੁੱਕੇ ਹਨ ਪਰ ਉਸ 'ਚੋਂ ਅਜੇ ਵੀ ਲਾਵਾ ਨਿਕਲ ਕੇ ਵਹਿ ਰਿਹਾ ਹੈ।
ਸਥਾਨਕ ਨਿਵਾਸੀਆਂ ਨੂੰ ਸ਼ੁੱਕਰਵਾਰ ਦੁਪਹਿਰ ਤੱਕ ਘਰਾਂ ਨੂੰ ਖਾਲੀ ਕਰ ਦੇਣ ਦੀ ਸਲਾਹ ਦਿੱਤੀ ਗਈ ਸੀ। ਐਂਮਰਜੈਂਸੀ ਸੇਵਾਵਾਂ ਦਾ ਸਮਾਂ ਬੀਤਣ ਤੋਂ ਬਾਅਦ ਖਾਲੀ ਕਰਾਏ ਗਏ ਇਲਾਕਿਆਂ ਤੋਂ ਕਿਸੇ ਨੂੰ ਬਚਾਉਣ ਦੀ ਕੋਈ ਯੋਜਨਾ ਨਹੀਂ ਹੈ।
ਸੀਐਨਐਨ ਦੇ ਨਾਗਰਿਕ ਰੱਖਿਆ ਏਜੰਸੀ ਦੇ ਹਵਾਲੇ ਤੋਂ ਦੱਸਿਆ ਕਿ ਘਰਾਂ ਨੂੰ ਨੁਕਸਾਨ ਪਹੁੰਚਣ ਦੀ ਰਿਪੋਰਟ ਜਾਰੀ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਰਾਤ ਨੂੰ ਵਧਦੇ ਲਾਵਾ ਵਿਸਫੋਟ ਦੌਰਾਨ ਲੀਲਾਨੀ ਅਸਟੇਟ ਸਬ-ਡਿਵੀਜ਼ਨ ਦੇ ਇੱਕ ਹਿੱਸੇ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਹਵਾਈ 'ਚ ਕਿਲਾਉਆ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਚਾਰ ਹਫਤਿਆਂ ਤੋਂ ਵਹਿ ਰਹੇ ਲਾਵੇ ਨਾਲ ਕਈ ਘਰ ਤਬਾਹ ਹੋ ਗਏ। ਹਵਾਈ ਸਿਵਲ ਡਿਫੈਂਸ ਦੇ ਬੁਲਾਰੇ ਟੈਲਮੇਡ ਮੈਂਗੋ ਨੇ ਕਿਹਾ ਕਿ ਜਵਾਲਾਮੁਖੀ ਨਾਲ ਨਿਕਲ ਰਹੇ ਲਾਵੇ ਦੀ ਲਪੇਟ 'ਚ ਆ ਕੇ ਤਕਰਬਨ 87 ਘਰ ਤਬਾਹ ਹੋਣ ਦੀ ਖ਼ਬਰ ਹੈ।