Trending: ਸਾਡੇ ਦੇਸ਼ 'ਚ ਸਟੰਟਸ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਹੇ ਹਨ, ਜਿਸ ਕਾਰਨ ਕਈ ਨੌਜਵਾਨ ਸੜਕਾਂ 'ਤੇ ਆਪਣੀ ਜਾਨ ਦੀ ਬਾਜ਼ੀ ਵੀ ਲਾ ਦਿੰਦੇ ਹਨ। ਖਤਰਨਾਕ ਤਰੀਕੇ ਨਾਲ ਸੜਕਾਂ 'ਤੇ ਵਾਹਨ ਚਲਾਉਂਦੇ ਅਕਸਰ ਹੀ ਨੌਜਵਾਨਾਂ ਨੂੰ ਦੇਖਿਆ ਜਾਂਦਾ ਹੈ। ਸਟੰਟ ਕਰਕੇ ਜ਼ਿਆਦਾਤਰ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਨਹੀਂ ਕਰਦੇ ਜਿਸ ਦੀ ਸੂਚਨਾ ਮਿਲਣ 'ਤੇ ਕਈ ਵਾਰ ਪੁਲਿਸ ਇਸ ਸਬੰਧੀ ਸਖ਼ਤ ਕਾਰਵਾਈ ਕਰਦੀ ਨਜ਼ਰ ਆਉਂਦੀ ਹੈ।
ਫਿਲਹਾਲ ਮਹਾਰਾਸ਼ਟਰ ਦੀ ਮੁੰਬਈ ਪੁਲਸ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਕਾਫੀ ਗੰਭੀਰ ਹੈ ਤੇ ਸੋਸ਼ਲ ਮੀਡੀਆ 'ਤੇ ਅਜਿਹੀ ਕਿਸੇ ਵੀ ਘਟਨਾ 'ਤੇ ਤੁਰੰਤ ਐਕਸ਼ਨ ਲੈਂਦੇ ਨਜ਼ਰ ਆਉਂਦੀ ਹੈ। ਹਾਲ ਹੀ 'ਚ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ, ਜਦੋਂ ਮੁੰਬਈ ਦੀਆਂ ਸੜਕਾਂ 'ਤੇ ਕੁਝ ਲਾਪ੍ਰਵਾਹ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਗਏ ਜਿਸ ਨੂੰ ਲੈ ਕੇ ਮੁੰਬਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖੁਲ੍ਹੇਆਮ ਨੌਜਵਾਨਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
ਦਰਅਸਲ ਰਮਨਦੀਪ ਸਿੰਘ ਹੋਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਟਵੀਟ ਕੀਤਾ ਸੀ ਜਿਸ 'ਚ ਮੁੰਬਈ ਦੀਆਂ ਸੜਕਾਂ 'ਤੇ ਖੁੱਲ੍ਹੇਆਮ 6 ਲੋਕ ਖਤਰਨਾਕ ਤਰੀਕੇ ਨਾਲ ਸਕੂਟਰ 'ਤੇ ਸਵਾਰ ਹੋਏ ਦਿਖਾਈ ਦਿੱਤੇ। ਜਿਸ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਇਹ ਵੀਡੀਓ ਅੰਧੇਰੀ ਵੈਸਟ ਦੇ ਸਟਾਰ ਬਾਜ਼ਾਰ ਨੇੜੇ ਲਈ ਗਈ ਹੈ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਚ ਦੇਰ ਨਹੀਂ ਲੱਗੀ ਅਤੇ ਇਹ ਮੁੰਬਈ ਪੁਲਸ ਤੱਕ ਪਹੁੰਚ ਗਈ।
ਸਕੂਟਰ 'ਤੇ ਸਵਾਰ 6 ਲੋਕ
ਜਿਸ ਤੋਂ ਬਾਅਦ ਮੁੰਬਈ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਵੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਵੀਡੀਓ 'ਚ ਇਕ ਸਕੂਟਰ 'ਤੇ 5 ਲੋਕਾਂ ਨੂੰ ਹੈਰਾਨੀਜਨਕ ਤਰੀਕੇ ਨਾਲ ਬੈਠੇ ਦੇਖਿਆ ਜਾ ਸਕਦਾ ਹੈ, ਜਦਕਿ ਇਕ ਹੋਰ ਵਿਅਕਤੀ ਸਕੂਟਰ ਦੀ ਪਿਛਲੀ ਸੀਟ 'ਤੇ ਸਵਾਰ ਵਿਅਕਤੀ ਦੇ ਮੋਢਿਆਂ 'ਤੇ ਬੈਠਾ ਨਜ਼ਰ ਆ ਰਿਹਾ ਹੈ। ਫਿਲਹਾਲ ਵੀਡੀਓ ਦੇਖ ਕੇ ਗੁੱਸੇ 'ਚ ਆਏ ਯੂਜ਼ਰਸ ਨੇ ਇਸ ਤਰ੍ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ ਹੈ।
ਮੁੰਬਈ ਟ੍ਰੈਫਿਕ ਪੁਲਸ ਨੇ ਜਾਂਚ ਕੀਤੀ ਸ਼ੁਰੂ
ਜਿਸ 'ਤੇ ਮੁੰਬਈ ਟ੍ਰੈਫਿਕ ਪੁਲਿਸ ਨੇ ਇਸ ਮਾਮਲੇ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਅਤੇ ਜਗ੍ਹਾ ਬਾਰੇ ਪੁੱਛ-ਗਿੱਛ ਕੀਤੀ ਗਈ।