Kosk Mask: ਕੋਰੋਨਾ ਕਾਲ ਦੌਰਾਨ ਮਾਸਕ ਬਹੁਤ ਜ਼ਰੂਰੀ ਤੇ ਲਾਜ਼ਮੀ ਹੋ ਗਿਆ ਹੈ। ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਇਸ ਨੂੰ ਪਹਿਨਣਾ ਜ਼ਰੂਰੀ ਹੋ ਗਿਆ ਹੈ, ਪਰ ਲੋਕਾਂ ਨੂੰ ਲੰਬੇ ਸਮੇਂ ਤੱਕ ਇਸ ਨੂੰ ਪਾਈ ਰੱਖਣ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਬਾਹਰ ਖਾਂਦੇ-ਪੀਂਦੇ ਸਮੇਂ ਵੀ ਮਾਸਕ ਉਤਾਰਨਾ ਪੈਂਦਾ ਹੈ। ਇਸ ਸਮੱਸਿਆ ਦਾ ਹੱਲ ਦੱਖਣੀ ਕੋਰੀਆ ਦੀ ਇਕ ਕੰਪਨੀ ਨੇ ਲੱਭ ਲਿਆ ਹੈ। ਉਨ੍ਹਾਂ ਨੇ ਅਜਿਹਾ ਮਾਸਕ ਡਿਜ਼ਾਈਨ ਕੀਤਾ ਹੈ, ਜੋ ਆਪਣੇ ਡਿਜ਼ਾਈਨ ਕਾਰਨ ਪੂਰੀ ਦੁਨੀਆ 'ਚ ਸੁਰਖੀਆਂ ਬਟੋਰ ਰਿਹਾ ਹੈ। ਆਓ ਅਸੀਂ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਅਨੋਖਾ ਮਾਸਕ।


ਉਪਲਬਧ ਦੋਵੇਂ ਆਪਸ਼ਨ
ਇਸ ਅਨੋਖੇ ਮਾਸਕ ਨੂੰ ਦੱਖਣੀ ਕੋਰੀਆ ਦੀ ਕੰਪਨੀ ਐਟਮੈਨ (Atman) ਨੇ ਬਣਾਇਆ ਹੈ। ਇਸ ਮਾਸਕ ਦਾ ਨਾਂ 'Kosk' ਹੈ, ਹਾਲਾਂਕਿ ਇਹ ਪੂਰਾ ਮਾਸਕ ਹੈ ਪਰ ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਪੂਰੀ ਤਰ੍ਹਾਂ ਨਾਲ ਪਹਿਨ ਲਓ ਜਾਂ ਇਸ ਨੂੰ ਫੋਲਡ ਕਰਕੇ ਨੱਕ ਤੱਕ ਸੀਮਤ ਕਰ ਲਓ। ਖਾਣ-ਪੀਣ ਵੇਲੇ ਨੱਕ ਮੋੜਨ ਦਾ ਆਪਸ਼ਨ ਕਾਫੀ ਕਾਰਗਰ ਹੈ। ਇਸ ਤੋਂ ਇਲਾਵਾ ਇਹ ਉਨ੍ਹਾਂ ਲੋਕਾਂ ਲਈ ਵੀ ਫਾਇਦੇਮੰਦ ਹੈ, ਜਿਨ੍ਹਾਂ ਨੂੰ ਮਾਸਕ ਲਾਉਣ ਤੋਂ ਬਾਅਦ ਸਾਹ ਲੈਣ 'ਚ ਤਕਲੀਫ ਹੋਣ ਲੱਗਦੀ ਹੈ।

ਨਾਮ ਦੇ ਪਿੱਛੇ ਦਾ ਰਾਜ਼
ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਜ਼ਰੂਰ ਆ ਰਿਹਾ ਹੋਵੇਗਾ ਕਿ ਇਸ ਦਾ ਨਾਂ ‘Kosk’ ਕਿਉਂ ਰੱਖਿਆ ਗਿਆ? ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ 'Kosk' ਮਾਸਕ ਅਤੇ ਕੋਰੀਆ 'ਚ ਨੱਕ ਲਈ ਵਰਤੇ ਜਾਣ ਵਾਲੇ ਸ਼ਬਦ 'Ko' ਤੋਂ ਬਣਿਆ ਹੈ ।

ਆਨਲਾਈਨ ਵੀ ਉਪਲਬਧ ਇਹ ਮਾਸਕ
ਇਹ ਮਾਸਕ ਕਈ ਆਨਲਾਈਨ ਸ਼ਾਪਿੰਗ ਪਲੇਟਫਾਰਮਾਂ 'ਤੇ ਉਪਲਬਧ ਹੈ। ਇਸ ਨੂੰ KF80 ਮਾਸਕ ਦਾ ਟੈਗ ਦਿੱਤਾ ਗਿਆ ਹੈ। ਇਸ ਵਿੱਚ ਕੋਰੀਅਨ ਲਈ K ਅਤੇ ਫਿਲਟਰ ਲਈ F ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮਾਸਕ 80% ਤੱਕ ਦੀ ਕੁਸ਼ਲਤਾ ਨਾਲ 0.3 ਮਾਈਕਰੋਨ ਤੱਕ ਦੇ ਕਣਾਂ ਨੂੰ ਫਿਲਟਰ ਕਰ ਸਕਦਾ ਹੈ। ਇਹ ਮਾਸਕ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ