Tsunami Alert Zone Video: ਅੱਜ ਦੀ ਸੋਸ਼ਲ ਮੀਡੀਆ ਲਾਈਫ 'ਚ ਲਾਈਕਸ ਬਟੋਰਨ ਲਈ ਲੋਕ ਆਪਣੀ ਜਾਨ ਤੱਕ ਦਾਅ 'ਤੇ ਲਾ ਦਿੰਦੇ ਹਨ। ਹੱਥ 'ਚ ਕੈਮਰਾ ਲੈ ਕੇ ਕੁਝ ਲੋਕ ਪੂਰੀ ਦੁਨੀਆ ਭੁੱਲ ਜਾਂਦੇ ਹਨ ਤੇ ਵੀਡੀਓ ਸ਼ੂਟ ਕਰਨ ਲਈ ਹਰ ਖਤਰੇ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਜਿਸ ਨੂੰ ਆਈਪੀਐੱਸ ਅਧਿਕਾਰੀ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਤੇ ਵੀਡੀਓ ਬਣਾ ਰਹੇ ਲੋਕਾਂ ਨੂੰ ਮੂਰਖ ਦੱਸਿਆ ਹੈ।
ਦਰਅਸਲ ਸੁਨਾਮੀ ਦੀ ਚੇਤਾਵਨੀ ਦੇ ਬਾਅਦ ਵੀ ਕੁਝ ਲੋਕ ਇਸ ਖਤਰੇ ਨੂ ਨਜ਼ਰਅੰਦਾਜ਼ ਕਰਦੇ ਹੋਏ ਵੀਡੀਓ ਬਣਾਉਣ ਲਈ ਲਹਿਰਾਂ ਨੇੜੇ ਚਲੇ ਜਾਂਦੇ ਹਨ। ਇਸ ਦੇ ਬਾਅਦ ਜੋ ਮੰਜ਼ਰ ਸਾਹਮਣੇ ਆਇਆ ਹੈ, ਉਹ ਹਰ ਕਿਸੇ ਦਾ ਦਿਲ ਦਹਿਲਾ ਰਿਹਾ ਹੈ।
ਵਾਇਰਲ ਹੋ ਰਹੇ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲਾਈਫ ਜੈਕੇਟ ਪਾਏ ਇੱਕ ਲੜਕਾ ਕੇਲੇ ਦੇ ਦਰੱਖਤ 'ਤੇ ਦਨਾਦਨ ਪੰਚ ਮਾਰ ਰਿਹਾ ਹੁੰਦਾ ਹੈ। ਵੀਡੀਓ ਨੂੰ ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਲੜਕੇ ਦੇ ਪਿੱਛੇ ਤੁਹਾਨੂੰ ਪਾਣੀ ਦੀਆਂ ਤੇਜ਼ ਲਹਿਰਾਂ ਉੱਠਦੀਆਂ ਦੇਖੀਆਂ ਜਾ ਸਕਦੀਆਂ ਹਨ। ਇਹ ਲਹਿਰਾਂ ਕਾਫੀ ਤੇਜ਼ੀ ਨਾਲ ਲੜਕੇ ਵੱਲ ਵੱਧ ਰਹੀਆਂ ਹੁੰਦੀਆਂ ਹਨ ਪਰ ਲੜਕਾ ਬੇਖੌਫ ਦਰੱਖਤ 'ਤੇ ਪੰਚ ਮਾਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਬਾਘ ਦੇ ਬੱਚਿਆਂ ਨੂੰ ਕੁੱਤੀ ਨੇ ਲਿਆ ਗੋਦ, ਆਪਣੇ ਬੱਚਿਆਂ ਵਾਂਗ ਕਰ ਰਹੀ ਪਾਲਣ ਪੋਸ਼ਣ
ਇਸ ਦੌਰਾਨ ਕੁਝ ਲੋਕ ਲਹਿਰਾਂ ਨੂੰ ਦੇਖਕੇ ਭੱਜਦੇ ਦਿਖਾਈ ਦੇ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਦੇ ਹੱਥ 'ਚ ਕੈਮਰਾ ਹੈ ਤੇ ਇਹ ਉਸ ਭਿਆਨਕ ਮੰਜ਼ਰ ਦਾ ਵੀਡੀਓ ਸ਼ੂਟ ਕਰ ਰਹੇ ਹਨ ਇੰਨੇ 'ਚ ਪਾਣੀ ਸਭ ਨੂੰ ਵਹਾ ਕੇ ਲੈ ਜਾਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904