ਹੈਰਾਨੀਜਨਕ! ਬਾਜ਼ਾਰ 'ਚ ਆ ਰਿਹਾ 4 ਹੱਥਾਂ ਨਾਲ ਹੀ ਖੁੱਲ੍ਹਣ ਵਾਲਾ ਕੰਡੋਮ
ਸੋਸ਼ਲ ਮੀਡੀਆ 'ਤੇ ਇਸ ਕੰਡੋਮ ਦੀ ਪੈਕਿੰਗ ਤੇ ਡਿਜ਼ਾਈਨਿੰਗ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ।
ਬਾਜ਼ਾਰ ਵਿੱਚ ਇਸ ਸਾਲ ਦੇ ਅੰਤ ਤਕ ਇਸ ਕੰਡੋਮ ਨੂੰ ਉਤਾਰ ਦਿੱਤਾ ਜਾਵੇਗਾ। ਫਿਲਹਾਲ ਇਸ ਕੰਡੋਮ ਨੂੰ ਪ੍ਰਚਲਿਤ ਕਰਨ ਲਈ ਮੁਫ਼ਤ ਵਿੱਚ ਵੰਡਿਆ ਜਾ ਰਿਹਾ ਹੈ।
ਇਸ ਕੰਡੋਮ ਨੂੰ ਉਤਸ਼ਾਹਤ ਕਰਨ ਲਈ ਕੰਪਨੀ ਨੇ ਵੱਖ-ਵੱਖ ਵੀਡੀਓਜ਼ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕੰਡੋਮ ਨੂੰ ਕਿਵੇਂ ਖੋਲ੍ਹਿਆ ਜਾਵੇ।
ਦਰਅਸਲ, ਇਸ ਕੰਡੋਮ ਦੇ ਪੈਕ ਦੇ ਚਾਰੇ ਪਾਸੇ ਸੁਰਾਖ ਬਣੇ ਹੋਏ ਹਨ। ਜਦ ਚਾਰੇ ਹੱਥਾਂ ਨਾਲ ਇਨ੍ਹਾਂ ਸੁਰਾਖਾਂ ਨੂੰ ਦੱਬਿਆ ਜਾਵੇਗਾ ਤਾਂ ਹੀ ਕੰਡੋਮ ਦਾ ਬਕਸਾ ਖੁੱਲ੍ਹੇਗਾ।
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬਿਨਾਂ ਚਾਰ ਹੱਥਾਂ ਦੇ ਇਸ ਕੰਡੋਮ ਨੂੰ ਖੋਲ੍ਹਿਆ ਨਹੀਂ ਜਾ ਸਕਦਾ।
ਇਸ ਕੰਡੋਮ ਨੂੰ ਅਰਜਨਟੀਨਾ ਦੀ ਸੈਕਸ ਟੁਆਇ ਕੰਪਨੀ ਟਿਊਲਿਪਨ ਨੇ ਤਿਆਰ ਕੀਤਾ ਹੈ।
ਦਰਅਸਲ, ਇਸ ਤਰ੍ਹਾਂ ਦੇ ਕੰਡੋਮ ਨੂੰ ਬਣਾਉਣ ਦਾ ਮਕਸਦ ਨਾ ਸਿਰਫ ਸੁਰੱਖਿਅਤ ਸੈਕਸ ਨੂੰ ਉਤਸ਼ਾਹਤ ਕਰਨਾ ਹੈ ਬਲਕਿ ਸਹਿਮਤੀ ਨਾਲ ਸੈਕਸ ਦੀ ਭਾਵਨਾ ਨੂੰ ਵੀ ਅੱਗੇ ਲਿਆਉਣਾ ਹੈ।
ਇਸ ਕੰਡੋਮ ਬਾਕਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਕੱਲਾ ਬੰਦਾ ਇਸ ਨੂੰ ਖੋਲ੍ਹ ਨਹੀਂ ਸਕੇਗਾ।
ਬਾਜ਼ਾਰ ਵਿੱਚ ਨਵਾਂ ਕੰਡੋਮ ਆਇਆ ਹੈ, ਜਿਸ ਦਾ ਬਕਸਾ ਦੋ ਨਹੀਂ ਬਲਕਿ ਚਾਰ ਹੱਥਾਂ ਨਾਲ ਖੁੱਲ੍ਹੇਗਾ।
ਤੁਸੀਂ ਕਈ ਰੰਗ ਬਿਰੰਗੇ ਤੇ ਫਲੇਵਰਡ ਕੰਡੋਮ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਅਜਿਹੇ ਕੰਡੋਮ ਬਾਰੇ ਸੁਣਿਆ ਹੈ ਜੋ ਦੋ ਲੋਕਾਂ ਵੱਲੋਂ ਇਕੱਠਿਆਂ ਕੋਸ਼ਿਸ਼ ਕਰਨ ਤੋਂ ਬਗ਼ੈਰ ਖੁੱਲ੍ਹੇਗਾ ਹੀ ਨਹੀਂ। ਚੱਲੋ ਜਾਣਦੇ ਹਾਂ ਕਿ ਕੀ ਹੈ ਇਹ ਨਵਾਂ ਕੰਡੋਮ।