ਮੈਕਸੀਕੋ ਦਾ ਅਤਿ-ਸਰਗਰਮ ਜਵਾਲਾਮੁਖੀ ਸੋਮਵਾਰ ਸ਼ਾਮ ਲਾਵਾ ਤੇ ਸੁਆਹ ਦੇ ਬੱਦਲਾਂ ਨੂੰ ਅਸਮਾਨ ਵਿੱਚ ਉਡਾਉਂਦੇ ਹੋਏ ਫਟਿਆ।  ਨਿਉਜ਼ ਵੈੱਬਸਾਈਟ ਐਸਓਟੀਟੀ ਅਨੁਸਾਰ, ਸਰਕਾਰ ਵੱਲੋਂ ਚਲਾਏ ਜਾ ਰਹੇ ਵੈਬਕੈਮ ਨੇ ਧਮਾਕੇ ਨੂੰ ਕੈਮਰੇ 'ਚ ਕੈਦ ਕਰ ਲਿਆ। ਧਮਾਕੇ ਦੀ ਫੁਟੇਜ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਸਿਧਾਂਤਕਾਰਾਂ ਨੂੰ ਵਿਚਾਰਨ ਲਈ ਬਹੁਤ ਕੁਝ ਮਿਲਿਆ। ਜੁਆਲਾਮੁਖੀ ਪਿੱਛੇ ਕਿਸੇ ਅਣਜਾਣ ਉਡਣ ਵਾਲੀ ਚੀਜ਼ ਦੀ ਮੌਜੂਦਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਜਵਾਲਾਮੁਖੀ ਫਟਣ ਤੋਂ ਕੁਝ ਪਲਾਂ ਬਾਅਦ, ਇੱਕ ਰਹੱਸਮਈ ਚਿੱਟੀ ਰੌਸ਼ਨੀ ਜਵਾਲਾਮੁਖੀ ਦੇ ਪਿੱਛੇ ਤੋਂ ਖੱਬੇ ਤੋਂ ਸੱਜੇ ਪਾਸੇ ਜਾਂਦੀ ਹੋਈ ਦਿਖਦੀ ਹੈ। ਇਸ ਨੂੰ ਕੁਝ ਲੋਕ ਏਲੀਅਨਜ਼ ਨਾਲ ਜੋੜ ਰਹੇ ਹਨ ਤੇ ਚਰਚਾ ਕਰ ਰਹੇ ਹਨ।