ਪਟਿਆਲਾ: ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਿ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਮੁੰਡਿਆਂ ਜੱਟਾਂ ਦੀ ਸਿਮਰਨ ਕੌਰ ਮੁੰਡੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲੈਣਗੇ। ਇਸ ਤੋਂ ਪਹਿਲਾਂ ਗੁਰਿਕ ਲਈ ਹਲਦੀ-ਫੁੱਲਣ ਦੀ ਰਸਮ 'ਚ ਗੁਰਦਾਸ ਮਾਨ ਸਮੇਤ ਬਾਲੀਵੁੱਡ ਦੇ ਹੋਰ ਅਦਾਕਾਰਾਂ ਨੇ ਖੂਬ ਰੌਣਕਾਂ ਲਾਈਆਂ। ਗੁਰਿਕ ਮਾਨ ਵੀਡੀਓ ਡਾਇਰੈਕਟਰ ਹੈ, ਜਦਕਿ ਸਿਮਰਨ ਕੌਰ ਮੁੰਡੀ ਮੁੰਬਈ ਦੀ ਮਾਡਲ ਹੈ।
ਮਸ਼ਹੂਰ ਜੋੜਾ ਦੇ ਵਿਆਹ 'ਚ ਹਨੀ ਸਿੰਘ, ਕਪਿਲ ਸ਼ਰਮਾ, ਸਰਗੁਣ ਮਹਿਤਾ ਤੇ ਐਮੀ ਵਿਰਕ ਸਮੇਤ 102 ਮਹਿਮਾਨ ਦੋ ਦਿਨ ਪਟਿਆਲੇ ਰਹੇ। ਵੀਰਵਾਰ ਨੂੰ ਗੁਰਿਕ ਤੇ ਸਿਮਰਨ ਕੌਰ ਦੀ ਮਹਿੰਦੀ ਦੀ ਰਸਮ ਇੱਕ ਹੋਟਲ 'ਚ ਹੋਈ। ਗੁਰਿਕ ਨੇ ਖੁਦ ਆਪਣੀ ਲਾੜੀ ਸਿਮਰਨ ਕੌਰ ਮੁੰਡੀ ਦੇ ਹੱਥ ਵਿੱਚ ਮਹਿੰਦੀ ਲਾਈ।
ਜਦੋਂ ਗੁਰਿਕ ਮਾਨ ਨੂੰ ਹਲਦੀ ਲਾਉਣ ਦੀ ਰਸਮ ਸੀ, ਗੁਰਦਾਸ ਮਾਨ ਨੇ ਆਪਣਾ ਹਿੱਟ ਗੀਤ 'ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਾਲੀਆਂ ਦੀ' ਗਾ ਕੇ ਖੂਬ ਡਾਂਸ ਕੀਤਾ। ਕੁਝ ਮਹਿਮਾਨਾਂ ਲਈ ਇੱਕ ਵਧੀਆ ਕਾਕਟੇਲ ਪਾਰਟੀ ਵੀ ਰੱਖੀ ਗਈ ਸੀ।
ਗੁਰਦਾਸ ਮਾਨ ਦੇ ਬੇਟੇ ਦੇ ਵਿਆਹ ਦੀਆਂ ਰੌਣਕਾਂ, ਹੁਸ਼ਿਆਪੁਰ ਦੀ ਕੁੜੀ ਨਾਲ ਪਟਿਆਲਾ 'ਚ ਲਾਵਾਂ
ਏਬੀਪੀ ਸਾਂਝਾ
Updated at:
31 Jan 2020 01:31 PM (IST)
ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਿ ਜਾਂਦੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਮੁੰਡਿਆਂ ਜੱਟਾਂ ਦੀ ਸਿਮਰਨ ਕੌਰ ਮੁੰਡੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲੈਣਗੇ।
- - - - - - - - - Advertisement - - - - - - - - -