ਲੰਡਨ: ਕਈ ਵਾਰ ਵੱਡੀਆਂ ਕੰਪਨੀਆਂ ਤੋਂ ਵੀ ਵੱਡੀਆਂ ਗਲਤੀਆਂ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤੀ ਕੇਸਾਂ ਵਿੱਚ ਫਸਣਾ ਪੈਂਦਾ ਹੈ। ਅਜਿਹੀਆਂ ਖ਼ਬਰਾਂ ਦੁਨੀਆ ਭਰ ਵਿੱਚ ਕਾਫ਼ੀ ਆਮ ਹੋ ਗਈਆਂ ਹਨ। ਹਾਲ ਹੀ ਵਿੱਚ ਲੰਡਨ ਦਾ ਇੱਕ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ।
ਦਰਅਸਲ ਉਥੋਂ ਦੀ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੂੰ ਆਪਣੇ ਬੌਸ ਤੋਂ 1 ਘੰਟਾ ਪਹਿਲਾਂ ਜਾਣ ਦੀ ਇਜਾਜ਼ਤ ਲਈ ਸੀ ਪਰ ਬੌਸ ਨੇ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਔਰਤ ਨੇ ਮਾਮਲੇ ਨੂੰ ਅਦਾਲਤ ਵਿੱਚ ਖਿੱਚਿਆ।
ਬ੍ਰਿਟੇਨ 'ਚ ਲੰਡਨ ਦੀ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਆਪਣੀ ਧੀ ਦੀ ਦੇਖਭਾਲ ਲਈ ਬੌਸ ਤੋਂ ਛੇਤੀ ਘਰ ਜਾਣ ਦੀ ਇਜਾਜ਼ਤ ਮੰਗੀ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਹਫ਼ਤੇ ਵਿੱਚ 4 ਦਿਨ 1 ਘੰਟਾ ਜਲਦੀ ਜਾਣਾ ਪਵੇਗਾ ਤਾਂ ਜੋ ਉਹ ਆਪਣੀ ਧੀ ਨੂੰ ਸਕੂਲ ਤੋਂ ਪਿੱਕ ਕਰ ਸਕੇ। ਪਰ ਬੌਸ ਨੇ ਉਸ ਨੂੰ ਸਾਫ਼ ਇਨਕਾਰ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਐਲਿਸ ਨਾਂ ਦੀ ਇਸ ਔਰਤ ਨੇ ਅਸਤਿਫਾ ਦੇ ਦਿੱਤਾ ਸੀ ਅਤੇ ਮਾਮਲਾ ਰੁਜ਼ਗਾਰ ਟ੍ਰਿਬਿਊlਨਲ ਕੋਰਟ (Employment Tribunal Court) ਵਿੱਚ ਗਿਆ ਸੀ।
ਰਿਪੋਰਟ ਅਨੁਸਾਰ ਔਰਤ ਨੇ ਆਪਣਾ ਕੇਸ ਰੋਜ਼ਗਾਰ ਟ੍ਰਿਬਿਊਨਲ ਅਦਾਲਤ ਵਿੱਚ ਪੇਸ਼ ਕੀਤਾ ਅਤੇ ਫਿਰ ਕੰਪਨੀ ਨੇ ਆਪਣਾ ਪ੍ਰਤੀਨਿਧੀ ਵੀ ਉੱਥੇ ਭੇਜਿਆ। ਅਦਾਲਤ ਨੇ ਦੋਵਾਂ ਧਿਰਾਂ ਦੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਫਿਰ ਔਰਤ ਦੇ ਹਿੱਤ ਵਿੱਚ ਫੈਸਲਾ ਦਿੱਤਾ। ਅਦਾਲਤ ਨੇ ਕੰਪਨੀ ਨੂੰ ਔਰਤ ਨੂੰ ਛੇਤੀ ਤੋਂ ਛੇਤੀ 1 ਲੱਖ 80 ਹਜ਼ਾਰ ਯੂਰੋ ਦਾ ਜੁਰਮਾਨਾ ਅਦਾ ਕਰਨ ਦਾ ਆਦੇਸ਼ ਦਿੱਤਾ। ਭਾਰਤੀ ਮੁਦਰਾ ਵਿੱਚ ਇਹ ਰਕਮ ਲਗਪਗ 2 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: ਛੇ ਸਾਲਾ ਬੇਟੇ ਸਾਹਮਣੇ ਲੇਡੀ ਕਾਂਸਟੇਬਲ ਨੇ ਪੁਲਿਸ ਅਫ਼ਸਰ ਨਾਲ ਕੀਤਾ ਗੰਦਾ ਕੰਮ, VIDEO ਵਾਇਰਲ ਹੋਣ ’ਤੇ ਦੋਵੇਂ ਸਸਪੈਂਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904