ਵਾਸ਼ਿੰਗਟਨ ਡੀਸੀ: ਅਮਰੀਕੀ ਆਟੋਮੋਬਾਈਲ ਕੰਪਨੀ ‘ਫੋਰਡ’ ਨੇ ਆਪਣੀਆਂ ਵਾਹਨ ਨਿਰਮਾਣ ਕਰਨ ਵਾਲੀਆਂ ਫ਼ੈਕਟਰੀਆਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਫੋਰਡ ਭਾਰਤੀ ਬਾਜ਼ਾਰ ਵਿੱਚ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਦਰਅਸਲ, ਕੋਵਿਡ ਤੋਂ ਬਾਅਦ ਕੰਪਨੀ ਦੀ ਹਾਲਤ ਕੁਝ ਵਧੇਰੇ ਹੀ ਵਿਗੜ ਗਈ ਹੈ। ਕੰਪਨੀ ਦੇ ਵਾਹਨਾਂ ਦੀ ਵਿਕਰੀ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਭਾਵੇਂ, ਕੰਪਨੀ ਆਪਣੇ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖੇਗੀ। ਖਬਰਾਂ ਅਨੁਸਾਰ, ਕੰਪਨੀ ਨੂੰ ਲਗਪਗ 2 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।
ਫੋਰਡ ਦੇ ਇਸ ਫੈਸਲੇ ਨਾਲ ਉਸ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ 4,000 ਕਰਮਚਾਰੀ ਪ੍ਰਭਾਵਿਤ ਹੋਣਗੇ। ਕੰਪਨੀ ਦੇ ਉੱਚ ਪ੍ਰਬੰਧਨ ਨੇ ਕਰਮਚਾਰੀਆਂ ਨੂੰ ਦੱਸਿਆ ਕਿ ਇਸ ਨਾਲ ਭਾਰਤ ਵਿੱਚ ਬਣੇ ਪ੍ਰਸਿੱਧ ਮਾਡਲਾਂ ਜਿਵੇਂ ਕਿ ਫੋਰਡ ਫਿਗੋ, ਫੋਰਡ ਫ੍ਰੀਸਟਾਈਲ ਦੇ ਉਤਪਾਦਨ ਵਿੱਚ ਤੇਜ਼ੀ ਨਾਲ ਕਮੀ ਆਵੇਗੀ। ਉਂਝ ਇਹ ਕੰਪਨੀ ਸਾਣੰਦ ਵਿਖੇ ਇੰਜਣ ਪਲਾਂਟ ਚਾਲੂ ਰੱਖੇਗੀ। ਕੰਪਨੀ ਦੇ ਦਿੱਲੀ, ਚੇਨਈ, ਮੁੰਬਈ, ਸਾਣੰਦ ਤੇ ਕੋਲਕਾਤਾ ਵਿੱਚ ਪਾਰਟਸ ਡਿਪੂ ਵੀ ਹਨ।
ਫੋਰਡ ਇੰਡੀਆ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਮੇਹਰੋਤਰਾ ਨੇ ਕਿਹਾ,"ਫੋਰਡ ਭਾਰਤ ਵਿੱਚ ਗਾਹਕਾਂ ਨੂੰ ਸੇਵਾ ਅਤੇ ਵਾਰੰਟੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖੇਗੀ। ਫੋਰਡ ਦਾ ਭਾਰਤ ਵਿੱਚ ਲੰਮਾ ਅਤੇ ਮਾਣਮੱਤਾ ਇਤਿਹਾਸ ਹੈ। ਅਸੀਂ ਆਪਣੇ ਗਾਹਕਾਂ ਅਤੇ ਪੁਨਰਗਠਨ ਤੋਂ ਪ੍ਰਭਾਵਿਤ ਲੋਕਾਂ ਲਈ ਕਰਮਚਾਰੀਆਂ, ਯੂਨੀਅਨਾਂ, ਡੀਲਰਾਂ ਤੇ ਸਪਲਾਇਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। "
ਕਾਰਾਂ ਨੂੰ ਹੁਣ ਭਾਰਤ ’ਚ ਦਰਾਮਦ ਕਰਨਾ ਪਿਆ ਕਰੇਗਾ
ਕੰਪਨੀ ਦੇ ਨੇੜਲੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਕਿ ਫੋਰਡ ਨੇ ਆਪਣੇ ਸਾਣੰਦ (ਗੁਜਰਾਤ) ਅਤੇ ਮਾਰਾਈਮਲਾਈ (ਚੇਨਈ) ਪਲਾਂਟਾਂ ਵਿੱਚ ਨਿਰਮਾਣ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਭਾਰਤ ਵਿੱਚ ਕੋਈ ਖਾਸ ਲਾਭ ਨਹੀਂ ਦੇ ਰਹੇ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਕੰਪਨੀ ਦੇਸ਼ ਵਿੱਚ ਆਪਣੀਆਂ ਕੁਝ ਕਾਰਾਂ ਦੀ ਦਰਾਮਦ ਅਤੇ ਵਿਕਰੀ ਜਾਰੀ ਰੱਖੇਗੀ। ਇਹ ਜਨਰਲ ਮੋਟਰਜ਼ ਦੀ ਤਰਜ਼ 'ਤੇ ਕੰਮ ਕਰੇਗੀ, ਜੋ 2017 ਵਿੱਚ ਭਾਰਤ ਤੋਂ ਬਾਹਰ ਹੋਈ ਸੀ।
ਗੁਜਰਾਤ ਦਾ ਇੰਜਣ ਪਲਾਂਟ ਜਾਰੀ ਰਹੇਗਾ
ਕੰਪਨੀ ਗੁਜਰਾਤ ਦੇ ਸਾਣੰਦ ਵਿੱਚ ਆਪਣਾ ਇੰਜਣ ਪਲਾਂਟ ਬਰਕਰਾਰ ਰੱਖੇਗੀ ਅਤੇ ਭਾਰਤ ਵਿੱਚ ਆਪਣੇ ਉਤਪਾਦਾਂ ਦੀ ਸੇਵਾ ਜਾਰੀ ਰੱਖੇਗੀ। ਸੂਤਰਾਂ ਨੇ ਦੱਸਿਆ ਕਿ ਕੰਪਨੀ ਭਾਰਤ ਵਿੱਚ ਆਪਣੀ ਫੋਰਡ ਮਸਟੈਂਗ ਦੀ ਵਿਕਰੀ ਜਾਰੀ ਰੱਖੇਗੀ। ਸਾਨੰਦ ਵਾਹਨ ਨਿਰਮਾਣ ਪਲਾਂਟ, ਜੋ ਕਿ 10% ਤੋਂ ਵੀ ਘੱਟ ਸਮਰੱਥਾ ਨਾਲ ਕੰਮ ਕਰ ਰਿਹਾ ਹੈ, ਨੂੰ ਪਹਿਲਾਂ ਬੰਦ ਕੀਤੇ ਜਾਣ ਦੀ ਸੰਭਾਵਨਾ ਹੈ।
ਭਾਰਤ ’ਚ ਫੋਰਡ ਦੇ 11,000 ਕਰਮਚਾਰੀ
ਭਾਰਤ ਵਿੱਚ ਫੋਰਡ ਦੀਆਂ ਨਿਰਮਾਣ ਇਕਾਈਆਂ ਮਰਾਇਮਲਾਈ ਅਤੇ ਸਾਣੰਦ ਵਿੱਚ ਹਨ, ਜਿਨ੍ਹਾਂ ਵਿੱਚ ਲਗਪਗ 4,000 ਕਰਮਚਾਰੀ ਕੰਮ ਕਰਦੇ ਹਨ। ਸਾਣੰਦ ਦੇ ਇੰਜਣ ਪਲਾਂਟ ਵਿੱਚ 500 ਤੋਂ ਵੱਧ ਕਰਮਚਾਰੀ ਹਨ। ਜੋ ਸਭ ਤੋਂ ਵੱਧ ਵਿਕਣ ਵਾਲੇ ਰੇਂਜਰ ਪਿਕਅਪ ਟਰੱਕ ਲਈ ਇੰਜਣ ਤਿਆਰ ਕਰਦਾ ਹੈ। ਇੱਥੇ ਲਗਭਗ 100 ਕਰਮਚਾਰੀ ਪੁਰਜ਼ਿਆਂ ਦੀ ਡਿਲੀਵਰੀ ਤੇ ਗਾਹਕ ਸੇਵਾ ਦਾ ਕੰਮ ਵੇਖਦੇ ਹਨ। ਉਂਝ ਇਸ ਕੰਪਨੀ ਦੇ ਦੇਸ਼ ਭਰ ਵਿੱਚ 11,000 ਤੋਂ ਵੱਧ ਕਰਮਚਾਰੀ ਹਨ।
Car loan Information:
Calculate Car Loan EMI