Kim Jong Un New Look: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਕਸਰ ਦੁਨੀਆਂਭਰ 'ਚ ਚਰਚਾ 'ਚ ਰਹਿੰਦੇ ਹਨ। ਇਸ ਵਾਰ ਕਿਮ ਆਪਣੇ ਵਜ਼ਨ ਨੂੰ ਲੈਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਕਿਮ ਨੂੰ ਇਕ ਮਿਲਟਰੀ ਪਰੇਡ ਚ ਦਿੱਸਾ ਲੈਂਦਿਆਂ ਦੇਖਿਆ ਗਿਆ। ਜਿੱਥੇ ਉਹ ਆਪਣੀ ਨਵੀਂ ਲੁਕ 'ਚ ਨਜ਼ਰ ਆਏ।
ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਮ ਪਹਿਲਾਂ ਦੇ ਮੁਕਾਬਲੇ ਕਾਫੀ ਪਤਲੇ ਤੇ ਫਿੱਟ ਨਜ਼ਰ ਆ ਰਹੇ ਹਨ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਕਿ ਕਿਮ ਨੇ ਆਪਣਾ ਵਜ਼ਨ 20 ਕਿੱਲੋ ਤਕ ਕਰ ਲਿਆ ਹੈ। ਇਸ ਪਰੇਡ 'ਚ ਕਿਮ ਹੱਥ ਹਿਲਾਕੇ ਉੱਥੇ ਮੌਜੂਦ ਲੋਕਾਂ ਦਾ ਸੁਆਗਤ ਕਰਦੇ ਨਜ਼ਰ ਆਏ।
ਉੱਤਰੀ ਕੋਰੀਆ ਨੇ ਦੇਸ਼ ਦੇ 73ਵੇਂ ਸਥਾਪਨਾ ਦਿਵਸ ਦੇ ਤਹਿਤ ਰਾਜਧਾਨੀ 'ਚ ਗੁਜ ਸਟੇਪ (ਵਿਸ਼ੇਸ਼ ਤਰ੍ਹਾਂ ਦਾ ਕਦਮਤਾਲ) ਕਰਦਿਆਂ ਫੌਜੀਆਂ ਤੇ ਫੌਜੀ ਸਾਜੋ ਸਮਾਨ ਦੀ ਪਰੇਡ ਕੱਢੀ। ਇਸ ਪਰੇਡ ਦੀ ਨਿਗਰਾਨੀ ਦੇਸ਼ ਦੇ ਸਰਵੁੱਚ ਲੀਡਰ ਕਿਮ ਜੋਂਗ ਉਨ ਨੇ ਕੀਤੀ।
ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਇਹ ਵੀ ਦੱਸਿਆ ਲੜਾਕੂ ਜਹਾਜ਼ਾਂ ਨੇ ਕਿਮ ਇਲ ਸੁੰਗ ਸਕੁਆਇਰ 'ਤੇ ਵਿਸ਼ੇਸ਼ ਬਣਾਵਟ 'ਚ ਉਡਾਣ ਭਰੀ। ਇਸ ਚੌਰਾਹੇ ਦਾ ਨਾਂਅ ਕਿਮ ਦੇ ਦਾਦਾ, ਰਾਸ਼ਟਰ ਦੇ ਸੰਸਥਾਪਕ ਦੇ ਨਾਂਅ 'ਤੇ ਪਿਆ ਹੈ। ਰੋਡੋਂਗ ਸਿਨਮਨ ਅਖ਼ਬਾਰ ਨੇ ਕਿਮ ਦੀ ਇਕ ਤਸਵੀਰ ਪ੍ਰਕਾਸ਼ਤ ਕੀਤੀ ਜੋ ਕ੍ਰੀਮ ਰੰਗ ਦਾ ਸੂਟ ਪਹਿਨੇ ਹੋਏ ਫੌਜ ਤੇ ਦਰਸ਼ਕਾਂ ਜਾ ਬਾਲਕਨੀ ਤੋਂ ਸੁਆਗਤ ਕਰਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਤਾਨਾਸ਼ਾਹ ਕਿਮ ਜੋਂਗ ਉਨ ਅਕਸਰ ਆਪਣੇ ਜ਼ਿਆਦਾ ਵਜ਼ਨ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਨਵਾਂ ਲੁਕ ਸਾਰਿਆਂ ਨੂੰ ਹੈਰਾਨ ਕਰ ਵਾਲਾ ਹੈ।
ਇਹ ਵੀ ਪੜ੍ਹੋ: ਕਾਰਗਿਲ ’ਚ ਜੈਵਿਕ ਖ਼ਰਬੂਜਿਆਂ ਦੀ ਬੰਪਰ ਫ਼ਸਲ, ਕਿਸਾਨਾਂ ਲਈ ਛੇਤੀ ਬਣ ਸਕਦੀ ਕੈਸ਼ ਕ੍ਰੌਪ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904