ਜੈਪੁਰ: ਅੱਜਕੱਲ੍ਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਾਜਸਥਾਨ ਪੁਲਿਸ ਸੇਵਾ (ਆਰਪੀਐਸ RPS) ਦੇ ਇੱਕ ਅਧਿਕਾਰੀ ਤੇ ਇੱਕ ਮਹਿਲਾ ਕਾਂਸਟੇਬਲ ਕਥਿਤ ਤੌਰ 'ਤੇ ਸਵੀਮਿੰਗ ਪੂਲ ਵਿੱਚ ਅਸ਼ਲੀਲ ਗਤੀਵਿਧੀਆਂ ਵਿੱਚ ਲੱਗੇ ਦਿੱਸਦੇ ਹਨ। ਹੁਣ ਦੋਵੇਂ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।


ਵੀਡੀਓ ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਆਰਪੀਐਸ ਅਧਿਕਾਰੀ ਹੀਰਾਲਾਲ ਸੈਣੀ, ਜੋ ਅਜਮੇਰ ਦੇ ਬੇਵਾਰ ਦੇ ਸਰਕਲ ਅਫਸਰ ਵਜੋਂ ਸੇਵਾ ਨਿਭਾਏ ਹਨ, ਜੈਪੁਰ ਪੁਲਿਸ ਕਮਿਸ਼ਨਰੇਟ ਦੀ ਇੱਕ ਮਹਿਲਾ ਕਾਂਸਟੇਬਲ ਨਾਲ ਸਵੀਮਿੰਗ ਪੂਲ ਵਿੱਚ ਕਥਿਤ ਤੌਰ ਉੱਤੇ ਸੈਕਸੁਅਲ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ। ਦੋਵੇਂ ਅਰਧ ਨਗਨ ਹਾਲਤ ਵਿੱਚ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਲਾ ਪੁਲਿਸ ਕਰਮਚਾਰੀ ਦਾ ਛੇ ਸਾਲ ਦਾ ਬੇਟਾ ਵੀ ਸਵਿਮਿੰਗ ਪੂਲ ਵਿੱਚ ਵੀ ਮੌਜੂਦ ਸੀ, ਜਦੋਂ ਦੋਵਾਂ ਨੇ ਇਹ ਸਭ ਕੀਤਾ ਸੀ।


ਮੁਲਜ਼ਮ ਮਹਿਲਾ ਪੁਲਿਸ ਕਾਂਸਟੇਬਲ ਦੇ ਪਤੀ ਨੇ ਦੱਸਿਆ ਕਿ 2 ਅਗਸਤ ਨੂੰ ਉਸ ਨੇ ਆਪਣੀ ਪਤਨੀ ਤੇ ਆਰਪੀਐਸ ਅਧਿਕਾਰੀ ਖਿਲਾਫ ਰਾਜ ਦੇ ਨਾਗੌਰ ਜ਼ਿਲ੍ਹੇ ਦੇ ਚਿਤਵਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਸਾਲ 2001 ਵਿੱਚ ਇਸ ਔਰਤ ਨਾਲ ਵਿਆਹ ਹੋਇਆ ਸੀ। ਛੇ ਸਾਲ ਪਹਿਲਾਂ, ਉਨ੍ਹਾਂ ਦੇ ਇੱਕ ਬੇਟਾ ਹੋਇਆ ਸੀ। 2008 ਵਿੱਚ, ਉਸ ਦੀ ਪਤਨੀ ਨੂੰ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਮਿਲੀ।


13 ਜੁਲਾਈ ਨੂੰ, ਉਸ ਨੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਉਸ ਦੀ ਪਤਨੀ ਆਪਣੇ ਨਾਬਾਲਗ ਬੇਟੇ ਦੀ ਮੌਜੂਦਗੀ ਵਿੱਚ ਇੱਕ ਸਵੀਮਿੰਗ ਪੂਲ ਵਿੱਚ ਆਰਪੀਐਸ ਅਧਿਕਾਰੀ ਨਾਲ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੀ ਦਿਖਾਈ ਦਿੱਤੀ, ਸ਼ਿਕਾਇਤਕਰਤਾ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਉਸ ਦੇ ਬਹੁਤ ਸਾਰੇ ਜਾਣਕਾਰਾਂ ਤੇ ਹੋਰ ਲੋਕਾਂ ਨੇ ਇਹ ਕਲਿੱਪ ਵੇਖੀ ਹੈ।


ਸੋਸ਼ਲ ਮੀਡੀਆ 'ਤੇ ਵੀਡੀਓ ਆਉਣ ਤੋਂ ਬਾਅਦ, ਬੁੱਧਵਾਰ ਨੂੰ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਕਲਿੱਪ ਦੀ ਤਰੀਕ ਅਤੇ ਸਥਾਨ ਨਿਰਧਾਰਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਾਂਸਟੇਬਲ ਦੇ ਪਤੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਡੀਜੀਪੀ ਦਫਤਰ ਨੂੰ ਭੇਜੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ।


ਇਸ ਦੌਰਾਨ, ਆਰਪੀਐਸ ਅਧਿਕਾਰੀ ਨੇ ਇਹ ਦਾਅਵਾ ਕੀਤਾ ਕਿ ਇਹ ਵਿਡੀਓ ਝੂਠੀ ਹੈ ਤੇ ਇਸ ਨੂੰ ਕੰਪਿਊਟਰ ਉੱਤੇ ਉਸ ਦਾ ਚਿਹਰਾ ਲਾ ਕੇ ਜੋੜਿਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਕਾਂਸਟੇਬਲ ਦੇ ਪਤੀ ਦੁਆਰਾ ਕੀਤੀ ਸ਼ਿਕਾਇਤ ਬਾਰੇ ਕੋਈ ਜਾਣਕਾਰੀ ਨਹੀਂ ਹੈ।


ਇਹ ਵੀ ਪੜ੍ਹੋ: Karnal Farmers Protest: ਇੰਟਰਨੈੱਟ ਸੇਵਾ ਬੰਦ ਕਰ ਕਸੂਤੀ ਘਿਰੀ ਖੱਟਰ ਸਰਕਾਰ, ਲੋਕਾਂ ਦੇ ਰੋਹ ਨੂੰ ਵੇਖਦਿਆਂ ਸੇਵਾ ਬਹਾਲ, ਕਰੋੜਾਂ ਦਾ ਹੋਇਆ ਨੁਕਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904