ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦਾ ਗੁੱਸਾ 7ਵੇਂ ਅਸਮਾਨ 'ਤੇ ਹੈ। ਕਿਸਾਨਾਂ ਨੇ ਕਰਨਾਲ ਮਿੰਨੀ ਸੱਕਤਰੇਤ ਨੂੰ ਘੇਰਾ ਪਾਇਆ ਹੋਇਆ ਹੈ। ਇਸ ਸਭ ਦੇ ਮੱਦੇਨਜ਼ਰ ਸਥਾਨਕ ਪ੍ਰਸਾਸ਼ਨ ਵੱਲੋਂ ਜ਼ਿਲ੍ਹੇ 'ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ।


ਇੰਟਰਨੈੱਟ ਬੰਦ ਕਰਨ ਮਗਰੋਂ ਆਮ ਲੋਕ ਵੀ ਸਰਕਾਰ ਦੇ ਖਿਲਾਫ ਹੋ ਗਏ। ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਕਰਨਾਲ ਵਿੱਚ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਕਿਸਾਨ ਮਹਾਪੰਚਾਇਤ ਦੇ ਵਿਰੋਧ ਤੋਂ ਬਾਅਦ ਤਿੰਨ ਦਿਨਾਂ ਤੱਕ ਇੰਟਰਨੈਟ ਸੇਵਾ ਬੰਦ ਰਹੀ। ਸ਼ੁੱਕਰਵਾਰ ਸਵੇਰੇ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ। ਲੋਕਾਂ ਦੇ ਰੋਹ ਨੂੰ ਵੇਖਦਿਆਂ ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ, ਹੁਣ ਇੰਟਰਨੈੱਟ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ ਕੋਈ ਯੋਜਨਾ ਨਹੀਂ।


ਦੱਸ ਦਈਏ ਕਿ ਲਗਾਤਾਰ ਤੀਜੇ ਦਿਨ ਇੰਟਰਨੈੱਟ ਬੰਦ ਹੋਣ ਦਾ ਪ੍ਰਭਾਵ ਹੁਣ ਕਾਰੋਬਾਰੀ ਗਤੀਵਿਧੀਆਂ ਤੋਂ ਲੈ ਕੇ ਆਮ ਜੀਵਨ ਤੱਕ ਸਪਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। ਇੰਟਰਨੈੱਟ ਬੰਦ ਹੋਣ ਕਾਰਨ ਲੋਕ ਆਰਡਰ ਨਹੀਂ ਦੇ ਪਾ ਰਹੇ ਸੀ। ਆਰਡਰਾਂ ਦੀ ਗੈਰ ਉਪਲਬਧਤਾ ਕਾਰਨ ਹੋਮ ਡਿਲਵਰੀ ਦਾ ਕੰਮ ਲਗਪਗ ਰੁਕ ਗਿਆ ਸੀ। ਵਿਦਿਆਰਥੀਆਂ ਤੋਂ ਲੈ ਕੇ ਸਰਕਾਰੀ ਤੇ ਗੈਰ-ਸਰਕਾਰੀ ਕੰਮਾਂ ਨਾਲ ਜੁੜੇ ਲੋਕਾਂ ਤੱਕ ਸਭ ਨੂੰ ਮੁਸ਼ਕਲਾਂ ਆਈਆਂ। ਕਾਰੋਬਾਰੀਆਂ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ਵਿੱਚ ਹੁਣ ਤੱਕ 60 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।


ਕਰਨਾਲ ਦੇ ਮਿੰਨੀ ਸਕੱਤਰੇਤ ਦੇ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਦੇ ਅੰਦੋਲਨ ਕਾਰਨ ਇੰਟਰਨੈਟ ਸੇਵਾਵਾਂ ਲਗਾਤਾਰ ਬੰਦ ਰਹੀਆਂ। ਹਾਲਾਂਕਿ ਕੁਝ ਕੰਪਨੀਆਂ ਦੀ ਇੰਟਰਨੈਟ ਸੇਵਾ ਦੇਰ ਰਾਤ ਤੋਂ ਵੀਰਵਾਰ ਸਵੇਰ ਤੱਕ ਸ਼ੁਰੂ ਹੋਈ ਸੀ, ਪਰ 9 ਵਜੇ ਤੋਂ ਬਾਅਦ ਉਹ ਇੱਕ ਵਾਰ ਫਿਰ ਪੂਰੀ ਤਰ੍ਹਾਂ ਬੰਦ ਹੋ ਗਈਆਂ। ਇਸ ਕਾਰਨ ਲੋਕਾਂ ਦੇ ਆਨਲਾਈਨ ਕੰਮ ਪੂਰੀ ਤਰ੍ਹਾਂ ਰੁਕ ਗਏ।


ਇਹ ਮੰਨਿਆ ਜਾਂਦਾ ਹੈ ਕਿ ਇਕੱਲੇ ਕਰਨਾਲ ਵਿੱਚ ਔਸਤਨ ਹਰ ਰੋਜ਼ ਭੋਜਨ ਤੇ ਪੀਣ ਵਾਲੇ ਪਦਾਰਥਾਂ ਦੇ ਲਗਪਗ ਢਾਈ ਤਿੰਨ ਹਜ਼ਾਰ ਆਰਡਰ ਆਨਲਾਈਨ ਮਿਲਦੇ ਸੀ। ਇਸ ਕਾਰਨ ਕਰੀਬ ਪੰਜ ਤੋਂ ਸੱਤ ਲੱਖ ਰੁਪਏ ਦਾ ਕਾਰੋਬਾਰ ਹੋ ਗਿਆ, ਜੋ ਹੁਣ ਤਕ ਲਗਪਗ ਠੱਪ ਹੋ ਚੁੱਕਾ ਸੀ। ਸੈਂਕੜੇ ਨੌਜਵਾਨ ਅਚਾਨਕ ਬੇਰੁਜ਼ਗਾਰ ਹੋ ਗਏ ਸੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਰਡਰ ਨਾ ਮਿਲਣ ਕਾਰਨ ਨੁਕਸਾਨ ਹੋ ਰਿਹਾ ਸੀ। ਸਰਕਾਰ ਨੂੰ ਇੰਟਰਨੈਟ ਸੇਵਾ ਬਹਾਲ ਕਰਨੀ ਚਾਹੀਦੀ ਹੈ, ਤਾਂ ਜੋ ਕੰਮ ਅੱਗੇ ਵਧ ਸਕੇ।


ਇੰਟਰਨੈੱਟ ਸੇਵਾ ਦੇ ਨਿਰੰਤਰ ਬੰਦ ਹੋਣ ਨਾਲ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਹੋਈਆਂ ਪ੍ਰੀਖਿਆਵਾਂ ਵੀ ਪ੍ਰਭਾਵਿਤ ਹੋਈਆਂ। ਬੈਂਕਿੰਗ ਪ੍ਰਣਾਲੀ ਤੋਂ ਲੈ ਕੇ ਹੋਰ ਆਨਲਾਈਨ ਟ੍ਰਾਂਜੈਕਸ਼ਨਾਂ ਤਕ ਦਾ ਕੰਮ ਲਗਪਗ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਲੋਕ ਪ੍ਰੇਸ਼ਾਨ ਸੀ ਕਿ ਉਨ੍ਹਾਂ ਨੂੰ ਕਦੋਂ ਤਕ ਅਜਿਹੀਆਂ ਪ੍ਰੇਸ਼ਾਨੀਆਂ ਸਹਿਣੀਆਂ ਪੈਣਗੀਆਂ?


ਅਖਿਲ ਭਾਰਤੀ ਵਿਆਪਾਰ ਮੰਡਲ ਦੇ ਰਾਸ਼ਟਰੀ ਮੁੱਖ ਜਨਰਲ ਸਕੱਤਰ ਬਜਰੰਗ ਗਰਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਤਿੰਨ ਦਿਨਾਂ ਤੋਂ ਇੰਟਰਨੈਟ ਬੰਦ ਹੋਣ ਕਾਰਨ 60 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਇੰਟਰਨੈਟ ਬੰਦ ਹੋਣ ਕਾਰਨ ਨਾ ਤਾਂ ਭੁਗਤਾਨ ਕੀਤਾ ਜਾ ਰਿਹਾ ਹੈ ਤੇ ਨਾ ਹੀ ਭੁਗਤਾਨ ਆ ਸਕਿਆ।


ਇਹ ਵੀ ਪੜ੍ਹੋ: Ganesh Chaturthi 2021: ਗਣੇਸ਼ ਜੀ ਦੇ ਆਗਮਨ, ਸਥਾਪਨਾ ਤੇ ਵਿਸਰਜਨ ਦੇ ਸ਼ੁਭ ਮਹੂਰਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904