ਕੰਨੌਜ: ਸਮਾਜਵਾਦੀ ਪਾਰਟੀ ਦੀ ਸਰਕਾਰ ਵੇਲੇ ਆਜ਼ਮ ਖ਼ਾਨ ਦੀ ਮੱਝ ਲੱਭਣ ‘ਤੇ ਚਰਚਾ ਵਿੱਚ ਆਈ ਯੂਪੀ ਪੁਲਿਸ ਇੱਕ ਵਾਰ ਫੇਰ ਤੋਂ ਮੱਝ ਕਰਕੇ ਸੁਰਖੀਆਂ ‘ਚ ਹੈ। ਹਾਲਾਂਕਿ, ਇਸ ਵਾਰ ਪੁਲਿਸ ਦੀ ਸਮਝਦਾਰੀ ਕਰਕੇ ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਦਰਅਸਲ, ਪੁਲਿਸ ਨੇ ਚੋਰੀ ਹੋਈ ਮੱਝ ਨੂੰ ਬਰਾਮਦ ਕਰਕੇ ਥਾਣੇ ਲਿਆਂਦਾ। ਇਸ ਦੇ ਬਾਵਜੂਦ, ਮੁਸੀਬਤ ਉਦੋਂ ਆਈ ਜਦੋਂ ਮੱਝ ਦੇ ਦੋ ਦਾਅਵੇਦਾਰ ਸਾਹਮਣੇ ਆਏ।

ਇਸ ਤੋਂ ਬਾਅਦ ਪੁਲਿਸ ਭੰਬਲਭੂਸੇ ਵਿੱਚ ਪੈ ਗਈ ਕਿ ਮੱਝ ਕਿਸ ਨੂੰ ਦਿੱਤੀ ਜਾਵੇ। ਆਖਰ ਉੱਥੇ ਮੌਜੂਦ ਐਸਐਸਆਈ ਨੇ ਇੱਕ ਅਜਿਹੀ ਤਰਕੀਬ ਅਪਣਾਈ ਜਿਸ ਨਾਲ ਇਹ ਪਤਾ ਲੱਗਿਆ ਕਿ ਮੱਝ ਦਾ ਅਸਲ ਮਾਲਕ ਕੌਣ ਹੈ। ਹੁਣ ਇਸ ਐਸਐਸਆਈ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਮਾਮਲਾ ਕੰਨੋਜ ਜ਼ਿਲ੍ਹੇ ਦੇ ਤਿਰਵਾ ਕੋਤਵਾਲੀ ਖੇਤਰ ਨਾਲ ਸਬੰਧਤ ਹੈ। ਦਰਅਸਲ, ਅਲੀਨਗਰ ਦੇ ਰਹਿਣ ਵਾਲੇ ਧਰਮਿੰਦਰ ਤੇ ਤਲਾਗਰਾਮ ਦੇ ਵਰਿੰਦਰ ਦੀ ਮੱਝ ਤਿੰਨ ਦਿਨ ਪਹਿਲਾਂ ਚੋਰੀ ਹੋਈ ਸੀ। ਦੋਵਾਂ ਨੇ ਮੱਝਾਂ ਦੀ ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਉਧਰ, ਪੁਲਿਸ ਹਰਕਤ ਵਿੱਚ ਆਈ ਤੇ ਇੱਕ ਮੱਝ ਬਰਾਮਦ ਕਰ ਲਈ। ਪੁਲਿਸ ਨੇ ਇਹ ਜਾਣਕਾਰੀ ਧਰਮਿੰਦਰ ਤੇ ਵਰਿੰਦਰ ਨੂੰ ਦਿੱਤੀ।

ਮੱਝ ਦੇ ਦੋ ਦਾਅਵੇਦਾਰ ਆਉਣ ਤੋਂ ਬਾਅਦ ਪੁਲਿਸ ਲਈ ਮੁਸ਼ਕਲ ਹੋ ਗਈ। ਬਸ, ਫਿਰ ਥਾਣੇ ਦੇ ਇੱਕ ਐਸਐਸਆਈ ਵਿਜੇਕਾਂਤ ਮਿਸ਼ਰਾ ਨੇ ਮਾਲਕ ਦੀ ਪਛਾਣ ਕਰਨ ਦਾ ਫੈਸਲਾ ਮੱਝ ‘ਤੇ ਛੱਡ ਦਿੱਤਾ। ਮੱਝ ਨੇ ਵੀ ਮਾਲਕ ਨੂੰ ਪਛਾਣ ਲਿਆ ਤੇ ਉਸ ਦੇ ਮਗਰ ਚਲੇ ਗਈ। ਮੱਝ ਨੇ ਆਪਣੇ ਮਾਲਕ ਦੀ ਪਛਾਣ ਕਰਨ ਤੋਂ ਬਾਅਦ ਦੂਜਾ ਦਾਅਵੇਦਾਰ ਵੀ ਸਹਿਮਤ ਹੋ ਗਿਆ। ਐਸਐਸਆਈ ਦੇ ਸੂਝਵਾਨ ਫੈਸਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

CBSE Syllabus: 10ਵੀਂ ਤੇ 12ਵੀਂ ਦੇ ਸਿਲੇਬਸ 'ਚ ਹੋ ਸਕਦੀ 50% ਕਟੌਤੀ, ਪੜ੍ਹੋ ਵਧੇਰੇ ਜਾਣਕਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904