ਮੱਧ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਬਹੁਤ ਸਾਰੇ ਸੱਪ ਨਿਕਲਦੇ ਸੀ ਜਿਨ੍ਹਾਂ ਨੂੰ ਚੁਣ-ਚੁਣ ਕੇ ਫੜ੍ਹਿਆ ਜਾਂਦਾ ਸੀ। ਪਿੰਡ ਖੰਡਵਾ ਸ਼ਹਿਰ ਦੇ ਨੇੜੇ ਹੈ। ਵੱਡੀ ਗਿਣਤੀ ਵਿੱਚ ਸੱਪ ਹੋਣ ਕਾਰਨ ਇਸ ਪਿੰਡ  ਦਾ ਨਾਮ ਹੀ ਨਾਗਚੁਨ ਪੈ ਗਿਆ।


ਨਾਗਚੁਨ ਪਿੰਡ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜ਼ਹਿਰੀਲੇ ਸੱਪ ਇਸ ਪਿੰਡ ਦੇ ਖੇਤਾਂ ਅਤੇ ਗਲੀਆਂ 'ਚ ਹੀ ਨਹੀਂ ਬਲਕਿ ਘਰਾਂ ਦੇ ਬੈੱਡਰੂਮ, ਰਸੋਈਆਂ ਅਤੇ ਕਪੜਿਆਂ ਦੇ ਹੈਂਗਰ 'ਤੇ ਵੀ ਲਟਕਦੇ ਦਿਖਾਈ ਦਿੰਦੇ ਹਨ। ਪਰ ਉਨ੍ਹਾਂ ਅੱਜ ਤੱਕ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ। ਹਾਲਾਂਕਿ ਹੁਣ ਖੇਤਾਂ 'ਚ ਪਹਿਲਾਂ ਨਾਲੋਂ ਰਸਾਇਣਕ ਖਾਦ ਦੀ ਵਧੇਰੇ ਵਰਤੋਂ ਕਰਕੇ ਸੱਪਾਂ ਦੀ ਗਿਣਤੀ ਘੱਟ ਰਹੀ ਹੈ।

ਇਸ ਇਲਾਕੇ 'ਚ ਲਗਦਾ ਸੱਪਾਂ ਦਾ ਮੇਲਾ, ਬੱਚੇ ਖਿਡੌਣਿਆਂ ਵਾਂਗ ਸਮਝਦੇ ਸੱਪਾਂ ਨੂੰ

ਪਸ਼ੂ ਵਿਗਿਆਨ ਮਾਹਰ ਰਾਜੇਸ਼ ਸਿੰਘ ਦੇ ਅਨੁਸਾਰ ਨਾਗਚੁਨ ਪਿੰਡ ਦੀ ਭੂਗੋਲਿਕ ਸਥਿਤੀ ਸੱਪਾਂ ਲਈ ਬਹੁਤ ਅਨੁਕੂਲ ਹੈ। ਬਾਂਸ ਦੇ ਰੁੱਖਾਂ ਤੋਂ ਇਲਾਵਾ, ਤਲਾਅ, ਨਹਿਰਾਂ, ਸੀਵਰੇਜ ਅਤੇ ਪਥਰੀਲੇ ਖੇਤਰ ਹਨ, ਜੋ ਸੱਪਾਂ ਦੇ ਰਹਿਣ ਲਈ ਕੁਦਰਤੀ ਤੌਰ 'ਤੇ ਸਹੀ ਜਗ੍ਹਾ ਹੈ।

ਜ਼ਿੰਦਾ ਕਿਲ੍ਹੇ ਦਾ ਰਹਿਸ: ਇਸ ਸੂਬੇ 'ਚ ਇੱਕ ਅਜਿਹਾ ਕਿਲ੍ਹਾ ਜਿਥੇ ਰਹਿੰਦੇ 4000 ਲੋਕ, ਜਾਣੋ ਇਤਿਹਾਸ

ਅਜਿਹੀਆਂ ਥਾਵਾਂ 'ਤੇ ਸੱਪ ਆਸਾਨੀ ਨਾਲ ਭੋਜਨ, ਸੁਰੱਖਿਆ ਅਤੇ ਹੈਚਰੀ ਪ੍ਰਾਪਤ ਕਰਦੇ ਹਨ।  ਇਸ ਪਿੰਡ ਵਿੱਚ ਰਹਿੰਦੇ ਸੱਪ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਪਿੰਡ ਦੇ ਲੋਕ ਵੀ ਉਨ੍ਹਾਂ ਨੂੰ ਕਦੇ ਨਹੀਂ ਮਾਰਦੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ