ਜੈਪੁਰ- ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਵਿੱਚ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਜ਼ਮੀਨ ਸਮਾਧੀ ਸਤਿਆਗ੍ਰਹਿ ਬੀਤੇ ਮੰਗਲਵਾਰ ਇੱਕ ਅਨੋਖੇ ਵਿਆਹ ਨਾਲ ਸਮਾਪਤ ਹੋ ਗਿਆ। ਸਮਾਧੀ ਵਾਲੀ ਥਾਂ ਇੱਕ ਬੇਟੀ ਦੇ ਵਿਆਹ ਦੀ ਰਸਮ ਹੋਈ ਤੇ ਇਸ ਮੌਕੇ ਸਰਕਾਰ ਵੱਲੋਂ ਲਿਖਤੀ ਹੁਕਮ ਵੀ ਜਾਰੀ ਹੋ ਗਏ। ਇਸ ਪਿੱਛੋਂ ਬੇਟੀ ਦੀ ਵਿਦਾਈ ਦੇ ਨਾਲ ਜ਼ਮੀਨ ਸਮਾਧੀ ਸੱਤਿਆਗ੍ਰਹਿ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਗਿਆ। ਬੇਟੀ ਦਾ ਵਿਆਹ ਜ਼ਮੀਨ ਸਮਾਧੀ ਲਈ ਪੁੱਟੇ ਗਏ ਟੋਏ ਵਿੱਚ ਹੀ ਹੋਇਆ। ਲਾੜਾ-ਲਾੜੀ ਦੀ ਵਰਮਾਲਾ ਦੀ ਰਸਮ ਵੀ ਜ਼ਮੀਨ ਵਿੱਚ ਹੀ ਹੋਈ। ਰਾਜਧਾਨੀ ਜੈਪੁਰ ਵਿੱਚ ਪਿਛਲੇ ਮਹੀਨੇ ਜ਼ਮੀਨ ਸਮਾਧੀ ਲਈ ਸੱਤਿਆਗ੍ਰਹਿ ਕਰਨ ਵਾਲੇ ਪਿੰਡ ਨੀਦ ਦੇ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਪਿੱਛੋਂ ਵੀ ਲਿਖਤੀ ਭਰੋਸਾ ਨਹੀਂ ਮਿਲਿਆ ਅਤੇ ਕਿਸਾਨ ਸਮਾਧੀ ਵਿੱਚੋਂ ਹੀ ਨਿਕਲੇ। ਅਜਿਹੇ ਵਿੱਚ ਸਮਾਧੀ ਸੱਤਿਆਗ੍ਰਹਿ ਕਰਨ ਵਾਲੇ ਕਿਸਾਨ ਮਨੋਹਰ ਕੁਮਾਵਤ ਆਪਣੀ ਬੇਟੀ ਦਾ ਵਿਆਹ ਅੰਦੋਲਨ ਵਾਲੀ ਥਾਂ ਹੀ ਕਰਨ ਲਈ ਮਜਬੂਰ ਸਨ। ਵਿਆਹ ਲਈ ਲਾੜਾ ਗੋਵਿੰਦਗੜ੍ਹ ਤੋਂ ਬਰਾਤ ਲੈ ਕੇ ਨੀਦੜ ਪਹੁੰਚਿਆ। ਰਾਤ ਸਮੇਂ ਫੇਰੇ ਹੋਣ ਤੋਂ ਬਾਅਦ ਹੀ ਅੰਦੋਲਨ ਸਮਾਪਤੀ ਦਾ ਐਲਾਨ ਕਰ ਦਿੱਤਾ ਗਿਆ।