ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਲੀਗੜ੍ਹ ਵਿੱਚ ਇੱਕ ਕੁੜੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਗੰਭੀਰ ਹਾਲਤ ਵਿੱਚ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਇਲਾਜ ਦੌਰਾਨ ਉਸ ਦੇ ਮੂੰਹ ਵਿੱਚ ਧਮਾਕਾ ਹੋ ਗਿਆ। ਕੁੜੀ ਦਾ ਇਲਾਜ ਜਵਾਹਰ ਲਾਲ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਸੀ।
ਮੂੰਹ ਵਿੱਚ ਧਮਾਕਾ ਵੇਖ ਕੇ ਡਾਕਟਰਾਂ ਦੀ ਟੀਮ ਹੈਰਾਨ ਰਹਿ ਗਈ। ਇਲਾਜ ਦੌਰਾਨ ਕੁੜੀ ਦੇ ਮੂੰਹ ਵਿੱਚੋਂ ਅਚਾਨਕ ਅੱਗ ਨਿਕਲਣ ਲੱਗੀ। ਹਾਲਾਂਕਿ ਮੂੰਹ ਵਿੱਚ ਧਮਾਕਾ ਹੋਣ ਤੋਂ ਕੁਝ ਦੇਰ ਬਾਅਰ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਛਾਣ ਸ਼ੀਲਾ ਦੇਵੀ ਵਾਸੀ ਹਰਦੁਆ ਗੰਜ ਵਜੋਂ ਹੋਈ।
ਇਸ ਮਾਮਲੇ ਵਿੱਚ ਹਸਪਤਾਲ ਦੇ SCMO ਰਾਹੁਲ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਹੁਣ ਤਕ ਦੀਆਂ ਸਭ ਤੋਂ ਅਜੀਬੋ-ਗਰੀਬ ਘਟਨਾਵਾਂ ਵਿੱਚੋਂ ਇੱਕ ਸੀ। ਇਸ ਤੋਂ ਪਹਿਲਾਂ ਹੁਣ ਤਕ ਉਨ੍ਹਾਂ ਹਸਪਤਾਲ ਵਿੱਚ ਇਸ ਤਰ੍ਹਾਂ ਦਾ ਕੇਸ ਨਹੀਂ ਵੇਖਿਆ। ਮਹਿਲਾ ਦੇ ਮੂੰਹ ਵਿੱਚ ਧਮਾਕਾ ਹੁੰਦਾ ਵੇਖ ਉੱਥੇ ਮੌਜੂਦ ਹਰ ਸ਼ਖ਼ਸ ਦੇ ਹੋਸ਼ ਉੱਡ ਗਏ।
ਕੁੜੀ ਨੇ ਖਾਧਾ ਜ਼ਹਿਰ, ਇਲਾਜ ਦੌਰਾਨ ਮੂੰਹ 'ਚ ਧਮਾਕਾ, ਡਾਕਟਰਾਂ ਦੇ ਉੱਡੇ ਹੋਸ਼
ਏਬੀਪੀ ਸਾਂਝਾ
Updated at:
17 May 2019 03:18 PM (IST)
ਮੂੰਹ ਵਿੱਚ ਧਮਾਕਾ ਵੇਖ ਕੇ ਡਾਕਟਰਾਂ ਦੀ ਟੀਮ ਹੈਰਾਨ ਰਹਿ ਗਈ। ਇਲਾਜ ਦੌਰਾਨ ਕੁੜੀ ਦੇ ਮੂੰਹ ਵਿੱਚੋਂ ਅਚਾਨਕ ਅੱਗ ਨਿਕਲਣ ਲੱਗੀ। ਹਾਲਾਂਕਿ ਮੂੰਹ ਵਿੱਚ ਧਮਾਕਾ ਹੋਣ ਤੋਂ ਕੁਝ ਦੇਰ ਬਾਅਰ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਛਾਣ ਸ਼ੀਲਾ ਦੇਵੀ ਵਾਸੀ ਹਰਦੁਆ ਗੰਜ ਵਜੋਂ ਹੋਈ।
- - - - - - - - - Advertisement - - - - - - - - -