ਬਰੇਲੀ: ਐਨਐਚ 24 ਦੇ ਜ਼ੀਰੋ ਪੁਆਇੰਟ 'ਤੇ ਝੁਮਕਾ ਬਣਾਇਆ ਗਿਆ ਹੈ। ਇਸ ਝੁਮਕੇ ਦਾ ਉਦਘਾਟਨ ਕੇਂਦਰੀ ਮੰਤਰੀ ਸੰਤੋਸ਼ ਸੰਗਵਾਰ ਨੇ ਕੀਤਾ। ਦਿੱਲੀ ਤੋਂ ਆਉਣ ਵਾਲੇ ਲੋਕਾਂ ਨੂੰ ਇਹ ਝੁਮਕਾ ਦੇਖਣ ਨੂੰ ਮਿਲੇਗਾ ਤੇ ਝੁਮਕਾ ਦੇਖ ਕੇ ਲੋਕ ਇੱਕ ਵਾਰ ਤਾਂ ਸੈਲਫੀ ਲੈਣ ਨੂੰ ਜ਼ਰੂਰ ਮਜਬੂਰ ਹੋ ਜਾਣਗੇ।
ਝੁਮਕਾ ਲਾਉਣ ਦੀ ਸ਼ੁਰੂਆਤ ਫਿਲਮ "ਮੇਰਾ ਸਾਇਆ" ਦੇ ਗਾਣੇ "ਝੁਮਕਾ ਗਿਰਾ ਰੇ" ਦੀ ਸਿਲਵਰ ਜੁਬਲੀ ਯਾਨੀ 50 ਸਾਲ ਪੂਰੇ ਹੋਣ 'ਤੇ ਕੀਤੀ ਗਈ ਸੀ। ਬਰੇਲੀ ਡਿਵਲਪਮੈਂਟ ਅਥਾਰਿਟੀ ਦੀ ਯੋਜਨਾ ਸੀ ਕਿ ਫਿਲਮ ਅਦਾਕਾਰ ਸਾਧਨਾ ਲਈ ਸ਼ਰਧਾਂਜਲੀ ਵੀ ਹੋਵੇਗੀ, ਪਰ ਝੁਮਕਾ ਲਾਉਣ ਲਈ ਇਸ 'ਚ ਲੱਗਣ ਵਾਲੀ ਲਾਗਤ ਕਰਕੇ ਇਹ ਨਹੀਂ ਹੋ ਪਾਇਆ ਕਿਉਂਕਿ ਬੀਡੀਏ ਕੋਲ ਇੰਨਾ ਪੈਸਾ ਨਹੀਂ ਸੀ।
ਇਸ ਤੋਂ ਬਾਅਦ ਸ਼ਹਿਰ ਦੇ ਲੋਕਾਂ ਦਾ ਸਹਿਯੋਗ ਮੰਗਿਆ ਗਿਆ। ਇਸ ਤੋਂ ਬਾਅਦ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਮਾਲਕ ਡਾ. ਕੇਸ਼ਵ ਅਗਰਵਾਲ ਨੇ ਝੁਮਕਾ ਲਾਉਣ ਦੀ ਜ਼ਿੰਮੇਵਾਰੀ ਲਈ। ਇਸ ਤੋਂ ਬਾਅਦ ਹੁਣ ਬੀਡੀਏ ਦੇ ਸਹਿਯੋਗ ਨਾਲ ਝੁਮਕਾ ਲੱਗ ਕੇ ਤਿਆਰ ਹੋ ਗਿਆ ਹੈ।
ਆਖਰ ਬਰੇਲੀ ਨੂੰ ਮਿਲ ਗਿਆ ਝੁਮਕਾ, ਜਾਣੋ ਕੀ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
10 Feb 2020 11:52 AM (IST)
ਐਨਐਚ 24 ਦੇ ਜ਼ੀਰੋ ਪੁਆਇੰਟ 'ਤੇ ਝੁਮਕਾ ਬਣਾਇਆ ਗਿਆ ਹੈ। ਇਸ ਝੁਮਕੇ ਦਾ ਉਦਘਾਟਨ ਕੇਂਦਰੀ ਮੰਤਰੀ ਸੰਤੋਸ਼ ਸੰਗਵਾਰ ਨੇ ਕੀਤਾ। ਦਿੱਲੀ ਤੋਂ ਆਉਣ ਵਾਲੇ ਲੋਕਾਂ ਨੂੰ ਇਹ ਝੁਮਕਾ ਦੇਖਣ ਨੂੰ ਮਿਲੇਗਾ ਤੇ ਝੁਮਕਾ ਦੇਖ ਕੇ ਲੋਕ ਇੱਕ ਵਾਰ ਤਾਂ ਸੈਲਫੀ ਲੈਣ ਨੂੰ ਜ਼ਰੂਰ ਮਜਬੂਰ ਹੋ ਜਾਣਗੇ।
- - - - - - - - - Advertisement - - - - - - - - -