ਮੌਤ ਨੂੰ ਮਾਸੀ ਕਹਿੰਦੀਆਂ ਇਹ ਮੁਟਿਆਰਾਂ, ਕਾਰ 'ਤੇ ਚੜ੍ਹ ਕੇ ਕੀਤਾ ਖ਼ਤਰਨਾਕ ਕੰਮ
ਏਬੀਪੀ ਸਾਂਝਾ | 17 Jan 2019 03:45 PM (IST)
ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਲੋਕ ਫੇਮਸ ਹੋਣ ਲਈ ਕਾਫੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ‘ਚ ਫੇਸਬੁਕ ‘ਤੇ ਦੋ ਕੁੜੀਆਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਦੋਵੇਂ ਕਾਰ ਦੀ ਛੱਤ ‘ਤੇ ਨਜ਼ਰ ਆ ਰਹੀਆਂ ਹਨ। ਜਿਸ ਨੇ ਵੀ ਵੀਡੀਓ ਦੇਖਿਆ, ਉਹ ਹੈਰਾਨ ਹੀ ਹੋਇਆ ਹੈ। ਭੀੜਭਾੜ ਵਾਲੀ ਸੜਕ ‘ਤੇ ਕੁੜੀਆਂ ਨੂੰ ਕਾਰ ‘ਤੇ ਡਾਂਸ ਕਰਦਾ ਦੇਖਿਆ ਗਿਆ। ਸੋਸ਼ਲ ਮੀਡੀਆ ‘ਤੇ ਦੋ ਵੀਡੀਓ ਸ਼ੇਅਰ ਕੀਤੇ ਗਏ ਹਨ। Jackie Friedhoff ਨੇ ਇਸ ਵੀਡੀਓ ਨੂੰ ਫੇਸਬੁਕ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਦੋ ਕੁੜੀਆਂ ਕਾਰ ‘ਤੇ ਚੜ੍ਹ ਕੇ ਡਾਂਸ ਕਰਦੀਆਂ ਹਨ ਤੇ ਕਾਰ ਵੀ ਚਲਾ ਰਹੀਆਂ ਹਨ। ਇਸ ‘ਤੇ ਕੁਝ ਲੋਕਾਂ ਨੇ ਕੁਮੈਂਟ ਕਰ ਇਤਰਾਜ਼ ਵੀ ਜ਼ਾਹਿਰ ਕੀਤਾ ਹੈ। https://www.facebook.com/jackie.friedhoff/videos/10200799364048568/ ਇੱਕ ਸ਼ਖ਼ਸ ਕੈਮਰੇ ਨਾਲ ਇਹ ਸਭ ਰਿਕਾਰਡ ਕਰ ਰਿਹਾ ਹੈ। ਵਾਇਰਲ ਹੋਣ ਦੀ ਵਜ੍ਹਾ ਚੱਲਦੀ ਕਾਰ ‘ਤੇ ਡਾਂਸ ਕਰਨਾ ਨਹੀਂ ਸਗੋਂ ਇਨ੍ਹਾਂ ਦਾ ਲਾਪ੍ਰਵਾਹੀ ਭਰਿਆ ਰਵੱਈਆ ਹੈ। ਇਨ੍ਹਾਂ ਕੁੜੀਆਂ ਨੇ ਫੜ੍ਹੇ ਜਾਣ ਦੇ ਡਰ ‘ਤੇ ਪਹਿਲਾਂ ਹੀ ਕਾਰ ਦੀ ਨੰਬਰ ਪਲੇਟ ਵੀ ਉਤਾਰ ਦਿੱਤੀ ਸੀ ਤਾਂ ਜੋ ਪੁਲਿਸ ਦੇਖ ਕੇ ਵੀ ਕੋਈ ਐਕਸ਼ਨ ਨਾ ਲੈ ਸਕੇ। Jackie Friedhoff ਵੱਲੋਂ ਫੇਸਬੁਕ ‘ਤੇ ਪੋਸਟ ਕੀਤਾ ਇਹ ਵੀਡੀਓ ਕਾਫੀ ਵਾਇਰਲ ਹੋ ਗਿਆ ਹੈ। ਕੱਲ੍ਹ ਸ਼ਾਮ ਨੂੰ ਸ਼ੇਅਰ ਕੀਤੇ ਇਸ ਵੀਡੀਓ ਨੂੰ ਹੁਣ ਤਕ ਦੋ ਹਜ਼ਾਰ ਤੋਂ ਜ਼ਿਆਦਾ ਸ਼ੇਅਰ ਤੇ ਕਈ ਕੁਮੈਂਟ ਮਿਲ ਚੁੱਕੇ ਹਨ। https://www.facebook.com/jackie.friedhoff/videos/10200799363888564/