ਚੰਗੀ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਕਾਰ ਦਾ ਡ੍ਰਾਈਵਰ ਕਾਰ ਨੂੰ ਲੈ ਕੇ ਭੱਜਣ ‘ਚ ਕਾਮਯਾਬ ਰਿਹਾ, ਪਰ ਕਾਰ ਦੀ ਖਿੜਕੀ ਟੁੱਟ ਗਈ ਤੇ ਕਾਰ ਦੀ ਬੌਡੀ ‘ਤੇ ਕੁਝ ਡੈਂਟ ਵੀ ਪੈ ਗਏ। ਇਸ ਦੇ ਨਾਲ ਹੀ ਇਸ ਘਟਨਾ ‘ਚ ਕਿਸੇ ਦੇ ਹਤਾਹਤ ਹੋਣ ਦੀ ਜਾਣਕਾਰੀ ਨਹੀਂ। ਕਾਰ ‘ਤੇ ਆਪਣਾ ਪੂਰਾ ਵਜ਼ਨ ਦੇਣ ਤੋਂ ਪਹਿਲਾਂ ਹਾਥੀ ਨੇ ਕਾਰ ਦੇ ਆਲੇ-ਦੁਆਲੇ ਚੱਕਰ ਕੱਟੇ ਸੀ।
ਇਸ ਦੇ ਨਾਲ ਹੀ ਇਸ ਘਟਨਾ ਨੇ ਪਾਰਕ ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਜੇਕਰ ਤੁਹਾਡੀ ਗੱਡੀ ਅੱਗੇ ਹਾਥੀ ਆਉਂਦਾ ਹੈ ਤਾਂ ਆਪਣੇ ਵਾਹਨ ਨੂੰ 30 ਮੀਟਰ ਦੀ ਦੂਰੀ ‘ਤੇ ਹੀ ਰੋਕ ਲੈਣਾ ਚਾਹੀਦਾ ਹੈ ਤੇ ਗੱਡੀ ਵਿੱਚੋਂ ਬਾਹਰ ਨਹੀਂ ਆਉਣਾ ਚਾਹੀਦਾ।