ਮੁੰਬਈ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਫ਼ਿਲਮ ਇੰਡਸਟਰੀ ਦੇ ਗਾਇਕਾਂ ਨੇ ਇੱਕ ਖੂਬਸੂਰਤ ਗੀਤ ਗਾਇਆ ਹੈ। ਇਸ ਗੀਤ ਦਾ ਟਾਈਟਲ ਹੈ ‘ਗੁਰੂ ਨਾਨਕ ਦੇਵ ਆਏ ਨੇ’। ਇਸ ਗਾਣੇ ‘ਚ ਫ਼ਿਲਮ ਇੰਡਸਟਰੀ ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਸਿੰਗਰ ਨਜ਼ਰ ਆ ਰਹੇ ਹਨ। ਸ਼ਬਦ ਦੇ ਬੋਲ ਜਗਮੀਤ ਬਲ ਤੇ ਚਰਨਜੀਤ ਸਿੰਘ ਨੇ ਲਿਖੇ ਹਨ। ਜਦਕਿ ਵੀਡੀਓ ਦੀ ਡਾਇਰੈਕਸ਼ਨ ਵੀ ਜਗਮੀਤ ਬਲ ਨੇ ਹੀ ਕੀਤੀ ਹੈ। ਇਸ ਦਾ ਮਿਊਜ਼ਿਕ ਫੇਮਸ ਸਿੰਗਰ ਹਰਸ਼ਦੀਪ ਕੌਰ ਨੇ ਦਿੱਤਾ ਹੈ।


ਇਸ ਧਾਰਮਿਕ ਗੀਤ ਨੂੰ ਆਵਾਜ਼ ਦੇਣ ਵਾਲਿਆਂ ‘ਚ ਕਪਿਲ ਸ਼ਰਮਾ, ਰਿਚਾ ਸ਼ਰਮਾ, ਸਲੀਮ ਮਰਚੈਂਟ, ਸ਼ੰਕਰ ਮਹਾਦੇਵਨ, ਸ਼ੇਖਰ ਤੇ ਸੁਖਸ਼ਿੰਦਰ ਸ਼ਿੰਦਾ ਵੀ ਸ਼ਾਮਲ ਹਨ। ਗਾਣੇ ‘ਚ ਹਰਿਮੰਦਰ ਸਾਹਿਬ ਸਣੇ ਹੋਰ ਵੀ ਕਈ ਪ੍ਰਸਿੱਧ ਗੁਰਦੁਆਰੇ ਨਜ਼ਰ ਆ ਰਹੇ ਹਨ।

ਵੇਖੋ ਵੀਡੀਓ: