Viral Video: ਗਾਜ਼ੀਆਬਾਦ ਦੇ ਮੋਦੀਨਗਰ ਥਾਣਾ ਖੇਤਰ ਦੀ ਨੰਦਨਗਰੀ ਕਾਲੋਨੀ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬਦਮਾਸ਼ ਨੇ ਘਰ ਦੇ ਬਾਹਰ ਖੜ੍ਹੀ ਇੱਕ ਬਜ਼ੁਰਗ ਔਰਤ ਨੂੰ ਖਿੱਚ ਕੇ ਸੜਕ 'ਤੇ ਸੁੱਟ ਦਿੱਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


ਵੀਡੀਓ ਮੁਤਾਬਕ ਨੌਜਵਾਨ ਬਜ਼ੁਰਗ ਔਰਤ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਨੇੜੇ ਖੜ੍ਹਾ ਇੱਕ ਨੌਜਵਾਨ ਔਰਤ ਨੂੰ ਬਚਾਉਂਦਾ ਦਿਖਾਈ ਦੇ ਰਿਹਾ ਹੈ। ਕਿਸੇ ਤਰ੍ਹਾਂ ਔਰਤ ਨੇ ਘਰ ਦੇ ਅੰਦਰ ਜਾ ਕੇ ਆਪਣੀ ਜਾਨ ਬਚਾਈ। ਮਾਮਲਾ ਮੋਦੀਨਗਰ ਥਾਣਾ ਖੇਤਰ ਦੀ ਨੰਦਨਗਰੀ ਕਾਲੋਨੀ ਦਾ ਹੈ, ਜਿੱਥੇ ਇੱਕ ਔਰਤ ਆਪਣੇ ਘਰ ਦੇ ਬਾਹਰ ਖੜ੍ਹੀ ਸੀ ਤਾਂ ਇੱਕ ਤਾਕਤਵਰ ਨੌਜਵਾਨ ਨੇ ਉਸ ਨੂੰ ਖਿੱਚ ਕੇ ਸੜਕ 'ਤੇ ਸੁੱਟ ਦਿੱਤਾ ਅਤੇ ਲੱਤਾਂ-ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।



ਕੋਲ ਖੜ੍ਹੇ ਨੌਜਵਾਨ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਨੇੜੇ ਪਈ ਇੱਕ ਇੱਟ ਚੁੱਕਣ ਲਈ ਭੱਜਿਆ। ਪਰ, ਕੋਲ ਖੜ੍ਹੇ ਨੌਜਵਾਨ ਨੇ ਬਦਮਾਸ਼ ਨੂੰ ਫੜ ਲਿਆ। ਇਸ ਦੌਰਾਨ ਔਰਤ ਸੜਕ ਤੋਂ ਉੱਠ ਕੇ ਘਰ ਅੰਦਰ ਚਲੀ ਗਈ ਅਤੇ ਦਰਵਾਜ਼ਾ ਅੰਦਰੋਂ ਬੰਦ ਕਰਕੇ ਆਪਣੀ ਜਾਨ ਬਚਾਈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੰਦ ਨਗਰੀ ਥਾਣਾ ਮੋਦੀਨਗਰ ਦੇ ਰਹਿਣ ਵਾਲੇ ਸੁਰੇਸ਼ ਚੰਦਰ ਨੇ ਪੁਲਿਸ ਨੂੰ ਆ ਕੇ ਦੱਸਿਆ ਕਿ ਉਸ ਦੇ ਇਲਾਕੇ ਦੇ ਇੱਕ ਵਿਅਕਤੀ ਨੇ ਉਸ ਦੀ ਪਤਨੀ ਦੀ ਕੁੱਟਮਾਰ ਕੀਤੀ ਹੈ। ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਮੋਦੀਨਗਰ ਥਾਣੇ 'ਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Sunil Dutt: ਜਦੋਂ ਇੱਕ ਊਟ ਦੀ ਵਜ੍ਹਾ ਕਰਕੇ ਬੁਰੀ ਭੜਕ ਗਏ ਸੀ ਸੁਨੀਲ ਦੱਤ, ਤੁਰੰਤ ਬੰਦ ਕਰ ਦਿੱਤੀ ਸੀ ਫਿਲਮ ਦੀ ਸ਼ੂਟਿੰਗ, ਪੜ੍ਹੋ 50 ਸਾਲ ਪੁਰਾਣਾ ਕਿੱਸਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Visa Policy: ਇਨ੍ਹਾਂ ਦੇਸ਼ਾਂ ਦੇ ਲੋਕ ਬਿਨਾਂ ਵੀਜ਼ਾ ਅਤੇ ਪਾਸਪੋਰਟ ਤੋਂ ਆ ਸਕਦੇ ਭਾਰਤ